ਓਮੀਕ੍ਰੋਨ ਵੇਰੀਐਂਟ : ਯੂਰਪ ''ਚ ਯਾਤਰਾ ਪਾਬੰਦੀਆਂ ਕਾਰਨ ਸੈਰ-ਸਪਾਟਾ ਉਦਯੋਗ ਪ੍ਰਭਾਵਿਤ

Saturday, Dec 18, 2021 - 01:14 AM (IST)

ਓਮੀਕ੍ਰੋਨ ਵੇਰੀਐਂਟ : ਯੂਰਪ ''ਚ ਯਾਤਰਾ ਪਾਬੰਦੀਆਂ ਕਾਰਨ ਸੈਰ-ਸਪਾਟਾ ਉਦਯੋਗ ਪ੍ਰਭਾਵਿਤ

ਲੰਡਨ-ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਕਹਿਰ ਨੂੰ ਰੋਕਣ ਦੇ ਉਦੇਸ਼ ਨਾਲ ਲਾਈਆਂ ਗਈਆਂ ਯਾਤਰਾ ਪਾਬੰਦੀਆਂ ਯੂਰਪ 'ਚ ਛੁੱਟੀਆਂ ਦੇ ਇਸ ਮਹੱਤਵਪੂਰਨ ਮੌਸਮ 'ਚ ਸੈਰ-ਸਪਾਟਾ ਉਦਯੋਗਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਨਿਯਮ ਸਖਤ ਹੋਣ ਕਾਰਨ ਲੋਕ ਆਪਣੀ ਯਾਤਰਾ ਨੂੰ ਮੁੜ ਪ੍ਰਬੰਧ ਜਾਂ ਰੱਦ ਕਰ ਰਹੇ ਹਨ। ਯੂਰੋਸਟਾਰ, ਜੋ ਇੰਗਲਿਸ਼ ਚੈਨਲ 'ਚ ਟਰੇਨਾਂ ਦਾ ਸੰਚਾਲਨ ਕਰਦਾ ਹੈ, ਨੇ ਬ੍ਰਿਟੇਨ ਤੋਂ ਆਉਣ-ਜਾਣ ਲਈ ਨਵੀਆਂ ਯਾਤਰਾ ਪਾਬੰਦੀਆਂ ਲਾਗੂ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫਰਾਂਸ ਦੇ ਲਈ ਟਿਕਟਾਂ ਦੀ ਵਿਕਰੀ ਕੀਤੀ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਹੋਰ ਅਫਰੀਕੀ ਦੇਸ਼ਾਂ ਨੂੰ ਜਾਨਸਨ ਐਂਡ ਜਾਨਸਨ ਦੇ ਦੇਵੇਗਾ ਟੀਕੇ

ਨਵੇਂ ਵੇਰੀਐਂਟ ਦੇ ਬਾਰੇ 'ਚ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੈ, ਹਾਲਾਂਕਿ ਸਬੂਤ ਦਰਸਾਉਂਦੇ ਹਨ ਕਿ ਇਹ ਜ਼ਿਆਦਾ ਆਸਾਨੀ ਨਾਲ ਫੈਲਦਾ ਹੈ। ਮਿਸ਼ੀਗਨ ਯੂਨੀਵਰਸਿਟੀ 'ਚ ਗ੍ਰੈਜੂਏਟ ਕਰ ਰਹੀ 29 ਸਾਲਾ ਵਿਦਿਆਰਥਣ ਅਮਾਂਡਾ ਵ੍ਹੀਲਾਕ ਨੇ ਆਪਣੇ ਸਾਥੀ ਨਾਲ ਫਰਾਂਸ ਦੀ ਯਾਤਰਾ ਰੱਦ ਕਰ ਦਿੱਤੀ ਕਿਉਂਕਿ ਉਥੇ ਮਾਮਲੇ ਵਧ ਗਏ ਹਨ।

ਇਹ ਵੀ ਪੜ੍ਹੋ : ਰੂਸ ਨੇ ਸੁਰੱਖਿਆ ਸਮਝੌਤੇ ਦੇ ਮਸੌਦੇ 'ਚ ਅਮਰੀਕਾ-ਨਾਟੋ ਦੇ ਸਾਹਮਣੇ ਰੱਖੀਆਂ ਸਖ਼ਤ ਸ਼ਰਤਾਂ

ਵ੍ਹੀਲਾਕ ਨੂੰ ਡਰ ਸੀ ਕਿ ਉਹ ਆਪਣੀ ਯਾਤਰਾ ਦਾ ਜ਼ਿਆਦਾ ਸਮਾਂ ਇਨਫੈਕਟਿਡ ਹੋਣ ਤੋਂ ਬਚਣ ਦੀਆਂ ਕੋਸ਼ਿਸ਼ਾਂ 'ਚ ਬਿਤਾ ਦੇਵੇਗੀ ਅਤੇ ਇਸ ਤਰ੍ਹਾਂ ਉਹ ਫਰਾਂਸ 'ਚ ਹੋਣ ਦਾ ਪੂਰਾ ਫਾਇਦਾ ਨਹੀਂ ਚੁੱਕ ਸਕੇਗੀ। ਬ੍ਰਿਟੇਨ 'ਚ ਮੌਜੂਦਾ ਸਮੇਂ 'ਚ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਜੋ ਪੱਬ ਅਤੇ ਰੈਸਟੋਰੈਂਟ ਲਈ ਇਕ ਝਟਕਾ ਹੈ, ਜਿਨ੍ਹਾਂ ਨੇ ਕ੍ਰਿਸਮਸ ਲਈ ਪਾਰਟੀਆਂ ਨੂੰ ਵੱਡੇ ਪੱਧਰ 'ਤੇ ਰੱਦ ਹੁੰਦੇ ਦੇਖਿਆ ਹੈ। ਬ੍ਰਿਟੇਨ ਦੇ ਟ੍ਰੇਜਰੀ ਮੁਖੀ ਰਿਸ਼ੀ ਸਨਕ ਨੇ ਵੀਰਵਾਰ ਨੂੰ ਖੇਤਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਿਆ।

ਇਹ ਵੀ ਪੜ੍ਹੋ : ਵਿਦੇਸ਼ ਤੋਂ ਆਏ 28 ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ : ਐੱਮ ਸੁਬ੍ਰਾਮਣੀਅਮ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News