ਬਾਸਕਟਬਾਲ ਦੇ ਉੱਘੇ ਪ੍ਰਮੋਟਰ ਨਵ ਭਾਟੀਆ ਸਨਮਾਨਤ, ਭਾਰਤੀ ਭਾਈਚਾਰੇ ''ਚ ਖੁਸ਼ੀ ਦੀ ਲਹਿਰ

02/16/2020 10:53:57 AM

ਨਿਊਯਾਰਕ/ਟੋਰਾਂਟੋ, (ਰਾਜ ਗੋਗਨਾ)—  ਬੀਤੇ ਦਿਨ ਰੈਪਟਰਜ਼ ਸੁਪਰਫੈਨ ਨਵ ਭਾਟੀਆ ਨੂੰ ਬਾਸਕਟਬਾਲ ਹਾਲ ਆਫ ਫ਼ੇਮ ਵਲੋਂ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੇ ਆਲ-ਸਟਾਰ ਤਿਉਹਾਰਾਂ ਤੋਂ ਪਹਿਲਾਂ ਸਨਮਾਨਤ ਕੀਤਾ ਗਿਆ ਹੈ। ਨਵੀਂ ਦਿੱਲੀ ਨਾਲ ਪਿਛੋਕੜ ਰੱਖਣ ਵਾਲੇ 68 ਸਾਲਾ ਨਵ ਭਾਟੀਆ ਟੋਰਾਂਟੋ-ਖੇਤਰ ਦੇ ਕਾਰੋਬਾਰੀ ਦੇ ਨਾਲ-ਨਾਲ ਪਰਉਪਕਾਰੀ ਵੀ ਹਨ ਜੋ ਕਿ ਸੰਨ 1984 ਵਿੱਚ ਦਿੱਲੀ ਕਤਲੇਆਮ ਤੋਂ ਬਾਅਦ ਭਾਰਤ ਤੋਂ ਕੈਨੇਡਾ ਆਏ ਸੀ।

ਉਨ੍ਹਾਂ ਨੇ ਟੀਮ ਦੀ ਕੁਆਰਟਰ-ਸਦੀ ਦੀ ਮੌਜੂਦਗੀ ਵਿਚ ਲਗਭਗ ਹਰ ਘਰੇਲੂ ਖੇਡ ਅਤੇ ਕਈ ਰੋਡ ਗੇਮਜ਼ ਵਿਚ ਭਾਗ ਲਿਆ ਹੈ। ਦੱਸ ਦਈਏ ਕਿ ਨਵ ਭਾਟੀਆ ਕਾਰਨ ਪੂਰੇ ਉੱਤਰੀ ਅਮਰੀਕਾ ਦੇ ਲੋਕ ਸਿੱਖਾਂ ਨੂੰ ਜਾਨਣ ਅਤੇ ਸਮਝਣ ਲੱਗ ਪਏ ਹਨ। ਉਨ੍ਹਾਂ ਸਦਕਾ ਸਿੱਖਾਂ ਦਾ ਮਾਣ ਕਾਫੀ ਵਧਿਆ ਹੈ। ਇੱਥੇ ਰਹਿੰਦੇ ਪੰਜਾਬੀ ਭਾਈਚਾਰੇ ਨੇ ਨਵ ਭਾਟੀਆ ਨੂੰ ਸਨਮਾਨਤ ਹੋਣ 'ਤੇ ਵਧਾਈਆਂ ਦਿੱਤੀਆਂ ਹਨ।


Related News