ਡੇਬਿਟ ਕਾਰਡ ਦੀ ਵਰਤੋਂ ਨੂੰ ਲੈ ਕੇ ਟੋਰਾਂਟੋ ਪੁਲਸ ਨੇ ਜਾਰੀ ਕੀਤੀ ਚਿਤਾਵਨੀ

03/25/2017 1:33:12 PM

ਟੋਰਾਂਟੋ— ਕੈਨੇਡਾ ਦੇ ਟੋਰਾਂਟੋ ਦੀ ਪੁਲਸ ਨੇ ਲੋਕਾਂ ਨੂੰ ਡੇਵਿਟ ਕਾਰਡ ਦੀ ਵਰਤੋਂ ਵਿਚ ਹੋਣ ਵਾਲੇ ਘਪਲੇ ਤੋਂ ਸਾਵਧਾਨ ਰਹਿਣ ਨੂੰ ਕਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਟੈਕਸੀਆਂ ਵਿਚ ਕਾਰਡ ਦੀ ਵਰਤੋਂ ਦੌਰਾਨ ਚੌਕਸੀ ਵਰਤਣ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵਿਚ ਅਜਿਹੇ ਕਈ  ਮਾਮਲੇ ਸਾਹਮਣੇ ਆਏ ਹਨ, ਜਦੋਂ ਟੈਕਸੀ ਆਪਰੇਟਰ ਗਾਹਕ ਦੇ ਡੇਵਿਟ ਕਾਰਡ ਨੂੰ ਉਸੇ ਬੈਂਕ ਦੇ ਦੂਜੇ ਕਾਰਡ ਨਾਲ ਬਦਲ ਲੈਂਦੇ ਹਨ। ਅਜਿਹਾ ਆਮ ਤੌਰ ''ਤੇ ਉਦੋਂ ਹੁੰਦਾ ਹੈ, ਜਦੋਂ ਗਾਹਕ ਅਤੇ ਡਰਾਈਵਰ ਕਿਰਾਏ ਦੇ ਭੁਗਤਾਨ ਲਈ ਪੇਮੈਂਟ ਮਸ਼ੀਨ ਨੂੰ ਸੀਟਾਂ ''ਤੇ ਹੀ ਅੱਗੇ-ਪਿੱਛੇ ਭੇਜਦੇ ਹਨ ਜਾਂ ਫਿਰ ਡਰਾਈਵਰ ਨੂੰ ਹੀ ਆਪਣਾ ਕਾਰਡ ਸੌਂਪ ਕੇ ਪਿਨ ਨੰਬਰ ਦੱਸ ਦਿੰਦੇ ਹਨ। ਅਜਿਹੇ ਵਿਚ ਡਰਾਈਵਰ ਨੂੰ ਕਾਰਡ ਦਾ ਪਿਨ ਨੰਬਰ ਮਿਲ ਜਾਂਦਾ ਹੈ ਅਤੇ ਉਹ ਇਸ ਦਾ ਲਾਭ ਚੁੱਕਣ ਲਈ ਕਾਰਡ ਹੀ ਜ਼ਬਤ ਕਰ ਲੈਂਦੇ ਹਨ। ਖਾਸ ਤੌਰ ''ਤੇ ਰਾਤ ਦੇ ਹਨ੍ਹੇਰੇ ਵਿਚ ਅਜਿਹਾ ਕਰਨਾ ਹੋਰ ਜ਼ਿਆਦਾ ਸੌਖਾ ਹੋ ਜਾਂਦਾ ਹੈ। ਪੁਲਸ ਨੇ ਦੱਸਿਆ ਕਿ ਹੁਣ ਤੱਕ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਮਾਮਲੇ ਕਿਸੀ ਇਕ ਟੈਕਸੀ ਕੰਪਨੀ ਨਾਲ ਹੀ ਜੁੜੇ ਹੋਏ ਨਹੀਂ ਹਨ ਸਗੋਂ ਵੱਖ-ਵੱਖ ਕੰਪਨੀਆਂ ਦੇ ਡਰਾਈਵਰ ਇਸ ਤਰ੍ਹਾਂ ਦੇ ਕਾਰਨਾਮਿਆਂ ਨੂੰ ਅੰਜਾਮ ਦੇ ਚੁੱਕੇ ਹਨ। 

 


Kulvinder Mahi

News Editor

Related News