ਟੋਰਾਂਟੋ ਪੁਲਸ ਨੂੰ ਮਿਲੀ ਵੱਡੀ ਸਫਲਤਾ, ਚੋਰੀ ਦੀਆਂ 100 ਤੋਂ ਵੱਧ ਗੱਡੀਆਂ ਕੀਤੀਆਂ ਬਰਾਮਦ

Friday, Jun 21, 2024 - 08:32 PM (IST)

ਟੋਰਾਂਟੋ ਪੁਲਸ ਨੂੰ ਮਿਲੀ ਵੱਡੀ ਸਫਲਤਾ, ਚੋਰੀ ਦੀਆਂ 100 ਤੋਂ ਵੱਧ ਗੱਡੀਆਂ ਕੀਤੀਆਂ ਬਰਾਮਦ

ਟੋਰਾਂਟੋ- ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰੋਜੈਕਟ ਪੋਚਰ ਨਾਮਕ ਇੱਕ ਮਹੀਨੇ ਤੋਂ ਚੱਲ ਰਹੀ ਆਟੋ ਚੋਰੀ ਦੀ ਜਾਂਚ ਤਹਿਤ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਨਾਲ ਹੀ 100 ਤੋਂ ਵੱਧ ਚੋਰੀ ਦੇ ਵਾਹਨ ਬਰਾਮਦ ਕੀਤੇ ਗਏ ਹਨ। ਸ਼ੁੱਕਰਵਾਰ ਸਵੇਰੇ ਇੱਕ ਨਿਊਜ਼ ਕਾਨਫਰੰਸ ਦੌਰਾਨ ਜਾਂਚਕਰਤਾਵਾਂ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਕਿ ਇਸ ਸਬੰਧ 'ਚ 28 ਦੋਸ਼ ਲਗਾਏ ਗਏ ਹਨ, ਜਿਸ ਨੂੰ ਜਨਵਰੀ 2024 ਵਿੱਚ ਸ਼ੁਰੂ ਕੀਤਾ ਗਿਆ ਸੀ।


author

Rakesh

Content Editor

Related News