ਟੋਰਾਂਟੋ ਪੁਲਸ ਨੂੰ ਇਸ ਸ਼ਖ਼ਸ ਦੀ ਭਾਲ, ਲੋਕਾਂ ਲਈ ਬਣ ਸਕਦੈ ਖ਼ਤਰਾ

Thursday, Oct 15, 2020 - 04:03 PM (IST)

ਟੋਰਾਂਟੋ ਪੁਲਸ ਨੂੰ ਇਸ ਸ਼ਖ਼ਸ ਦੀ ਭਾਲ, ਲੋਕਾਂ ਲਈ ਬਣ ਸਕਦੈ ਖ਼ਤਰਾ

ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਦੀ ਪੁਲਸ ਇਕ ਨੌਜਵਾਨ ਨੂੰ ਲੱਭ ਰਹੀ ਹੈ ਜੋ ਕਿ ਬੁੱਧਵਾਰ ਨੂੰ ਕੁਈਨ ਸਟਰੀਟ ਅਤੇ ਓਸਇੰਗਟਨ ਵੈਨਿਊ ਖੇਤਰ ਤੋਂ ਬੁੱਧਵਾਰ ਨੂੰ ਲਾਪਤਾ ਹੋ ਗਿਆ ਹੈ। 

ਪੁਲਸ ਦਾ ਕਹਿਣਾ ਹੈ ਕਿ ਇਹ ਲੋਕਾਂ ਲਈ ਖਤਰਾ ਪੈਦਾ ਕਰ ਸਕਦਾ ਹੈ। ਇਸ ਲਈ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਹ ਵਿਅਕਤੀ ਦਿਖਾਈ ਦੇਵੇ ਤਾਂ ਉਹ ਪੁਲਸ ਨੂੰ ਜਾਣਕਾਰੀ ਦੇਵੇ। ਪੁਲਸ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਵਿਅਕਤੀ ਇਸ ਨੂੰ ਆਪ ਫੜਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹ ਦੂਜਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ। 

26 ਸਾਲਾ ਸਾਬੀਅਨ ਮਾਰਕ ਡੇਲੋਂਗ ਨਾਂ ਦੇ ਇਸ ਨੌਜਵਾਨ ਨੂੰ ਆਖਰੀ ਵਾਰ ਬੁੱਧਵਾਰ ਨੂੰ ਤਕਰੀਬਨ 2 ਕੁ ਵਜੇ ਦੇਖਿਆ ਗਿਆ ਸੀ। ਉਸ ਸਮੇਂ ਇਸ ਨੇ ਗ੍ਰੇ ਹੁੱਡੀ ਤੇ ਕਾਲੀ ਕਮੀਜ਼ ਪਾਈ ਤੇ ਜੀਨਸ ਪਾਈ ਹੋਈ ਸੀ। 


author

Lalita Mam

Content Editor

Related News