ਟੋਰਾਂਟੋ : ਪੰਜਾਬੀਆਂ ਨੇ ਮੋਮਬੱਤੀਆਂ ਜਗਾ ਕੇ ਕਿਸਾਨਾਂ ਦੇ ਹੱਕ ''ਚ ਆਵਾਜ਼ ਕੀਤੀ ਬੁਲੰਦ

Saturday, Jan 02, 2021 - 09:38 AM (IST)

ਟੋਰਾਂਟੋ : ਪੰਜਾਬੀਆਂ ਨੇ ਮੋਮਬੱਤੀਆਂ ਜਗਾ ਕੇ ਕਿਸਾਨਾਂ ਦੇ ਹੱਕ ''ਚ ਆਵਾਜ਼ ਕੀਤੀ ਬੁਲੰਦ

ਨਿਊਯਾਰਕ / ਟੋਰਾਂਟੋ, (ਰਾਜ ਗੋਗਨਾ)— ਭਾਰਤ ਸਣੇ ਵਿਦੇਸ਼ਾਂ ਵਿਚ ਬੈਠੇ ਭਾਰਤੀ ਵੀ ਕਿਸਾਨ ਅੰਦੋਲਨ ਲਈ ਆਪਣੀ ਸਹਿਮਤੀ ਜਤਾ ਰਹੇ ਹਨ। ਨਵੇਂ ਸਾਲ ਮੌਕੇ ਗ੍ਰੇਟਰ ਟੋਰਾਂਟੋ ਦੇ ਪੰਜਾਬੀਆਂ ਨੇ ਸ਼ਾਮ 5 ਤੋਂ 7 ਵਜੇ ਤੱਕ ਮੋਮਬੱਤੀਆਂ ਜਗਾ ਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।

PunjabKesari

ਡਿਜੀਟਲ ਕਿਸਾਨ ਮੋਰਚਾ ਟੋਰਾਂਟੋ ਦੇ ਸੰਚਾਲਕ ਦਲਜੀਤ ਸਿੰਘ ਕਾਫ਼ਿਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਲੋਕਾਂ ਨੇ ਭਾਰਤੀ ਕਿਸਾਨਾਂ ਤੇ ਮਜਦੂਰਾਂ ਨੂੰ ਭਰੋਸਾ ਦਿੱਤਾ ਕਿ ਵਿਦੇਸ਼ੀਂ ਵੱਸਦਾ ਹਰ ਭਾਰਤੀ ਕਿਸਾਨਾਂ, ਮਜ਼ਦੂਰਾਂ ਦੇ ਘਰ, ਖੇਤ ਅਤੇ ਜ਼ਿੰਦਗੀ ਵਿੱਚ ਕਦੇ ਹਨ੍ਹੇਰਾ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਲ ਕੇ ਧਰਮਾਂ, ਜਾਤਾਂ, ਰਾਜਾਂ, ਭਾਸ਼ਾ ਤੋਂ ਉੱਪਰ ਉੱਠ ਨਿਰਣਾਇਕ ਲੰਬੀ ਲੜਾਈ ਲੜਨੀ ਪਵੇਗੀ। ਇਸ ਜੰਗ ਵਿੱਚ ਉਹ ਖੁਦ ਅਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਆਪਣੀ ਸਮੱਰਥਾਂ ਅਨੁਸਾਰ ਹਰ ਤਰ੍ਹਾਂ ਦਾ ਯੋਗਦਾਨ ਪਾਉਂਦੇ ਰਹਿਣਗੇ । 

ਹੋਰਾਂ ਜਥੇਬੰਦੀਆਂ ਦੇ ਆਗੂਆਂ ਨੇ ਆਪਣੀ ਅਗਲੀ ਰਣਨੀਤੀ ਬਾਰੇ ਕਈ ਐਲਾਨ ਕੀਤੇ ਅਤੇ ਟੋਰਾਂਟੋ ਵਿਚ ਅਜਿਹੇ ਮੁਜ਼ਾਹਰਿਆਂ ਨੂੰ ਹੋਰ ਅੱਗੇ ਵਧਾਉਣ ਲਈ ਲਈ ਲੋਕਾਂ ਨੂੰ ਜੰਗੀ ਪੱਧਰ 'ਤੇ ਜਾਗਰੂਕ ਕੀਤਾ ਜਾਵੇਗਾ।


author

Lalita Mam

Content Editor

Related News