20 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ ਕੈਨੇਡਾ ਪੁਲਸ ਦੀ ਸਖ਼ਤ ਕਾਰਵਾਈ
Friday, Dec 02, 2022 - 01:30 PM (IST)
ਟੋਰਾਂਟੋ (ਏਜੰਸੀ)- ਟੋਰਾਂਟੋ ਪੁਲਸ ਨੇ 23 ਨਵੰਬਰ ਨੂੰ ਕਰਨਾਲ ਦੇ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਦੇ ਮਾਮਲੇ ਵਿੱਚ ਇੱਕ 60 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਡਟਾਊਨ ਟੋਰਾਂਟੋ ਵਿੱਚ ਯੋਂਗ ਸਟ੍ਰੀਟ ਅਤੇ ਸੇਂਟ ਕਲੇਅਰ ਐਵੇਨਿਊ ਦੇ ਚੌਰਾਹੇ 'ਤੇ ਇੱਕ ਪਿਕ-ਅੱਪ ਟਰੱਕ ਨੇ 20 ਸਾਲਾ ਕਾਰਤਿਕ ਸੈਣੀ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 20 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
ਡਰਾਈਵਰ 'ਤੇ ਵੀਰਵਾਰ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਟ੍ਰੈਫਿਕ ਸੰਕੇਤਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ। ਉਸ ਨੂੰ 16 ਫਰਵਰੀ 2023 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੈਣੀ ਸ਼ੈਰੀਡਨ ਕਾਲਜ ਦਾ ਵਿਦਿਆਰਥੀ ਸੀ। ਟੋਰਾਂਟੋ ਪੁਲਸ ਦੇ ਅਨੁਸਾਰ ਪਿਕ-ਅੱਪ ਦੇ ਡਰਾਈਵਰ ਨੇ ਸੈਣੀ ਨੂੰ ਟੱਕਰ ਮਾਰ ਦਿੱਤੀ ਅਤੇ ਉਸਨੂੰ ਘਸੀਟਦਾ ਲੈ ਗਿਆ। ਪੈਰਾਮੈਡਿਕਸ ਨੇ ਭਾਰਤੀ ਵਿਦਿਆਰਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਉਸ ਨੇ ਦਮ ਤੋੜ ਦਿੱਤਾ। ਕਾਰਤਿਕ ਸੈਣੀ ਭਾਰਤ ਤੋਂ ਹਰਿਆਣਾ ਦੇ ਸੂਬੇ ਕਰਨਾਲ ਦਾ ਰਹਿਣ ਵਾਲਾ ਸੀ ਅਤੇ ਉਹ ਅਗਸਤ 2021 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਆਇਆ ਸੀ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਮਾਡਲ ਦਾ ਵਾਰਾਣਸੀ ਸ਼ਹਿਰ 'ਤੇ ਵਿਵਾਦਿਤ ਬਿਆਨ, ਫਿਰ ਲਿਆ ਯੂ-ਟਰਨ