ਪੁਲਸ ਦੇ ਤਸ਼ੱਦਦ ਕਾਰਨ ਨੌਜਵਾਨ ਨੂੰ ਗੁਆਉਣੀ ਪਈ ਅੱਖ ਦੀ ਰੌਸ਼ਨੀ, ਅਧਿਕਾਰੀ ਦੋਸ਼ੀ ਕਰਾਰ

Saturday, Jun 27, 2020 - 10:11 AM (IST)

ਪੁਲਸ ਦੇ ਤਸ਼ੱਦਦ ਕਾਰਨ ਨੌਜਵਾਨ ਨੂੰ ਗੁਆਉਣੀ ਪਈ ਅੱਖ ਦੀ ਰੌਸ਼ਨੀ, ਅਧਿਕਾਰੀ ਦੋਸ਼ੀ ਕਰਾਰ

ਟੋਰਾਂਟੋ- ਕੈਨੇਡਾ ਵਿਚ ਸਾਲ 2016 ਵਿਚ ਇਕ ਗੈਰ-ਗੋਰੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਟੋਰਾਂਟੋ ਪੁਲਸ ਅਧਿਕਾਰੀ ਨੇ ਉਸ 'ਤੇ ਤਸ਼ੱਦਦ ਕੀਤਾ। ਇਸ ਕਾਰਨ ਨੌਜਵਾਨ ਦੀ ਅੱਖ ਖਰਾਬ ਹੋ ਗਈ ਤੇ ਰੌਸ਼ਨੀ ਚਲੇ ਗਈ। ਹੁਣ ਅਦਾਲਤ ਨੇ ਟੋਰਾਂਟੋ ਪੁਲਸ ਅਧਿਕਾਰੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 

ਪ੍ਰੋਜ਼ੀਕਿਊਟਰ ਨੇ ਕਾਨਸਟੇਬਲ ਮਾਈਕਲ ਥੈਰਿਆਲਟ 'ਤੇ ਦੋਸ਼ ਲਗਾਇਆ ਹੈ ਕਿ ਡਿਊਟੀ 'ਤੇ ਨਾ ਹੋਣ ਦੇ ਬਾਵਜੂਦ 2016 ਵਿਚ ਆਪਣੇ ਭਰਾ ਕ੍ਰਿਸ਼ਚਿਅਨ ਨਾਲ ਮਿਲ ਕੇ ਥੈਰੀਆਲਟ ਨੇ 19 ਸਾਲਾ ਡੈਫੋਂਟ ਮਿਲਰ ਦਾ ਪਿੱਛਾ ਕੀਤਾ ਅਤੇ ਓਂਟਾਰੀਓ ਦੇ ਵ੍ਹਾਇਟਬੀ ਦੇ ਦੋ ਘਰਾਂ ਵਿਚਕਾਰ ਉਸ ਨੂੰ ਪਾਈਪ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਨੌਜਵਾਨ ਦੀ ਖੱਬੀ ਅੱਖ 'ਤੇ ਬੁਰੀ ਤਰ੍ਹਾਂ ਸੱਟ ਮਾਰੀ, ਜਿਸ ਕਾਰਨ ਉਸ ਨੂੰ ਦਿਖਾਈ ਦੇਣਾ ਬੰਦ ਹੋ ਗਿਆ।

ਕੋਵਿਡ-19 ਮਹਾਮਾਰੀ ਕਾਰਨ ਓਂਟਾਰੀਓ ਦੀ ਅਦਾਲਤ ਦੇ ਜਸਟਿਸ ਜੋਸੇਫ ਡੀ ਲੁਕਾ ਨੇ ਵਰਚੁਅਲੀ ਆਪਣਾ ਫੈਸਲਾ ਸੁਣਾਇਆ। 
ਜ਼ਿਕਰਯੋਗ ਹੈ ਕਿ ਇਸ ਸਮੇਂ ਗੈਰ-ਗੋਰੇ ਲੋਕਾਂ ਵਲੋਂ ਪੂਰੀ ਦੁਨੀਆ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਵੀ ਬਰਾਬਰ ਅਧਿਕਾਰ ਮਿਲ ਸਕਣ। ਪਿਛਲੇ ਮਹੀਨੇ ਅਮਰੀਕੀ ਪੁਲਸ ਦੇ ਹੱਥੋਂ ਮਾਰੇ ਗਏ ਗੈਰ-ਗੋਰੇ ਅਮਰੀਕੀ ਜਾਰਜ ਫਲਾਇਡ ਲਈ ਲੋਕ ਨਿਆਂ ਮੰਗ ਰਹੇ ਹਨ ਤੇ ਗੈਰ-ਗੋਰਿਆਂ ਨੂੰ ਬਰਾਬਰੀ ਦੇਣ ਦੀ ਅਪੀਲ ਕਰ ਰਹੇ ਹਨ।
 


author

Lalita Mam

Content Editor

Related News