10 ਨਵੰਬਰ ਨੂੰ ਟੋਰਾਂਟੋ ''ਚ ਠੰਡ ਨੇ ਤੋੜੇ 79 ਸਾਲਾਂ ਦੇ ਰਿਕਾਰਡ
Sunday, Nov 12, 2017 - 03:16 PM (IST)

ਟੋਰਾਂਟੋ— ਕੈਨੇਡਾ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਕਦੇ ਬਰਫਬਾਰੀ ਤੇ ਕਦੇ ਠੰਡੀਆਂ ਹਵਾਵਾਂ ਮੌਸਮ ਦੇ ਮਿਜ਼ਾਜ਼ ਬਦਲ ਰਹੀਆਂ ਹਨ। ਇਕ ਰਿਪੋਰਟ ਮੁਤਾਬਕ 10 ਨਵੰਬਰ ਨੂੰ ਟੋਰਾਂਟੋ 'ਚ 79 ਸਾਲਾਂ ਬਾਅਦ ਇੰਨੀ ਕੜਾਕੇ ਦੀ ਠੰਡ ਹੋਈ। ਪੀਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ ਸਵੇਰੇ 8 ਵਜੇ ਮੌਸਮ -10.1 ਡਿਗਰੀ ਸੀ ਅਤੇ 1938 'ਚ ਵੀ ਬਹੁਤ ਠੰਡ ਪਈ ਸੀ ਜਦ ਇਸ ਦਾ ਤਾਪਮਾਨ -8.9 ਡਿਗਰੀ ਸੈਲਸੀਅਸ ਮਾਪਿਆ ਗਿਆ ਸੀ। ਲੋਕਾਂ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਇਲਾਕੇ 'ਚ ਠੰਡ ਹੋਰ ਵੀ ਵਧੇਗੀ, ਇਸ ਲਈ ਉਹ ਪਹਿਲਾਂ ਹੀ ਧਿਆਨ ਦੇਣ।