ਟੁਥਪੇਸਟ ਅਤੇ ਸਾਬਣ ਨਾਲ ਹੋ ਸਕਦੀ ਹੈ ਕੈਂਸਰ ਦੀ ਬੀਮਾਰੀ

Thursday, Jun 21, 2018 - 11:45 PM (IST)

ਟੁਥਪੇਸਟ ਅਤੇ ਸਾਬਣ ਨਾਲ ਹੋ ਸਕਦੀ ਹੈ ਕੈਂਸਰ ਦੀ ਬੀਮਾਰੀ

ਵਾਸ਼ਿੰਗਟਨ - ਤੁਸੀ ਦੰਦਾਂ ਨੂੰ ਸਫੈਦ ਕਰਨ ਲਈ ਕੀ ਕੁਝ ਨਹੀਂ ਕਰਦੇ ਪਰ ਅਮਰੀਕਾ ਦੀ ਯੂਨੀਵਰਸਿਟੀ ਆਫ ਮੈਸਾਚੁਸੇਟਸ ਐਮਹਸਰਟ ਵਿਚ ਹੋਈ ਮੈਡੀਕਲ ਖੋਜ ਮੁਤਾਬਕ ਟੁਥਪੇਸਟ ਅਤੇ ਸਾਬਣ ਵਿਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਤੱਤ ਟ੍ਰਾਈਕਲੋਸਨ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਦੀ ਵੱਡੀ ਅੰਤੜੀ ਵਿਚ ਸੋਜ ਅਤੇ ਕੈਂਸਰ ਹੋ ਸਕਦਾ ਹੈ। ਖੋਜ ਦੇ ਨਤੀਜੇ ਦਾ ਪ੍ਰਕਾਸ਼ਨ ਰਸਾਲੇ 'ਸਾਇੰਸ ਟ੍ਰਾਂਸਲੇਸ਼ਨ ਮੈਡੀਸਨ' ਵਿਚ ਕੀਤਾ ਗਿਆ ਹੈ। ਖੋਜ ਦੌਰਾਨ ਟ੍ਰਾਈਕਲੋਸਨ ਦਾ ਪ੍ਰੀਖਣ ਚੂਹਿਆਂ 'ਤੇ ਕੀਤਾ ਗਿਆ ਸੀ। ਇਸ ਨਾਲ ਥੋੜ੍ਹੇ ਸਮੇਂ ਬਾਅਦ ਟ੍ਰਾਈਕਲੋਸਨ ਦੀ ਘੱਟ ਮਾਤਰਾ ਨਾਲ ਅੰਤੜੀ ਵਿਚ ਸੋਜ ਸ਼ੁਰੂ ਹੋਈ। ਨਾਲ ਹੀ ਕੋਲਾਈਟਿਸ ਨਾਲ ਜੁੜੀ ਬੀਮਾਰੀ ਵਧਣ ਲੱਗੀ ਅਤੇ ਵੱਡੀ ਅੰਤੜੀ ਨਾਲ ਜੁੜਿਆ ਕੈਂਸਰ ਚੂਹਿਆਂ ਵਿਚ ਦੇਖਿਆ ਗਿਆ। ਅਮਰੀਕਾ ਦੀ ਯੂਨੀਵਰਸਿਟੀ ਆਫ ਮੈਸਾਚੁਸੇਟਸ ਐਮਹਸਰਟ ਦੇ ਗੁਓਡੋਂਗ ਝਾਂਗ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਤੋਂ ਪਹਿਲੀ ਵਾਰ ਪਤਾ ਲੱਗਾ ਹੈ ਕਿ ਟ੍ਰਾਈਕਲੋਸਨ ਦਾ ਅੰਤੜੀ ਦੀ ਸਿਹਤ 'ਤੇ ਉਲਟ ਪ੍ਰਭਾਵ ਪੈ ਸਕਦਾ ਹੈ।


Related News