ਜਾਪਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਪਹੁੰਚੀ 13,000 ਨੇੜੇ

04/25/2020 7:25:53 PM

ਟੋਕੀਓ- ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਕੋਰੋਨਾ ਵਾਇਰਸ ਦੇ 103 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਾਪਾਨ ਸਰਕਾਰ ਨੇ ਇਹ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਗੋਲਡਨ ਵੀਕ ਦੀ ਛੁੱਟੀ ਦੀ ਮਿਆਦ ਦੌਰਾਨ ਕੋਰੋਨਾ ਵਾਇਰਸ ਦਾ ਪ੍ਰਸਾਰ ਤੇਜ਼ ਹੋ ਸਕਦਾ ਹੈ। ਇਨਫੈਕਟਡਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਸਕਦਾ ਹੈ। 

ਸ਼ੁੱਕਰਵਾਰ ਨੂੰ ਜਾਪਾਨ ਵਿਚ ਕੋਰੋਨਾ ਵਾਇਰਸ ਦੇ 161 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ 20 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 13,000 ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇਥੇ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ ਵੀ 345 ਹੋ ਗਈ ਹੈ। ਜਾਪਾਨ ਵਿਚ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਸੋਮਵਾਰ ਨੂੰ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਐਮਰਜੰਸੀ ਐਲਾਨ ਕਰ ਦਿੱਤੀ ਹੈ। ਨਾਲ ਹੀ ਅਰਥਵਿਵਸਥਾ 'ਤੇ ਪੈਣ ਵਾਲੇ ਅਸਰ ਤੋਂ ਨਿਪਟਣ ਦੇ ਲਈ ਇਕ ਟ੍ਰਿਲੀਅਨ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ।

ਜਾਪਾਨ ਵਿਚ ਇਸ ਵੇਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ 12,829 ਹੈ, ਜੋ ਕਈ ਵੱਡੇ ਦੇਸ਼ਾਂ ਦੇ ਮੁਤਾਬਲੇ ਬਹੁਤ ਘੱਟ ਹੈ। ਜਾਪਾਨ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਹੈ। ਪ੍ਰਧਾਨ ਮੰਤਰੀ ਆਬੇ ਮੁਤਾਬਕ ਅਜਿਹਾ ਰਾਜਧਾਨੀ ਟੋਕੀਓ ਸਣੇ ਦੇਸ਼ ਦੇ ਕੁਝ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਕੀਤਾ ਗਿਆ ਹੈ। ਜਾਪਾਨ ਵਿਚ ਕੁਝ ਹਫਤੇ ਪਹਿਲਾਂ ਤਕਰੀਬਨ ਦੋ ਹਜ਼ਾਰ ਮਰੀਜ਼ ਸਾਹਮਣੇ ਆਏ ਸਨ ਪਰ ਹੌਲੀ-ਹੌਲੀ ਇਹਨਾਂ ਦੀ ਗਿਣਤੀ ਘੱਟ ਗਈ ਤੇ ਮੰਨਿਆ ਜਾ ਰਿਹਾ ਹੈ ਦੇਸ਼ ਨੇ ਹਾਲਾਤ 'ਤੇ ਕਾਬੂ ਕਰ ਲਿਆ ਹੈ।


Baljit Singh

Content Editor

Related News