ਟੋਕੀਓ ''ਚ 24 ਘੰਟਿਆਂ ''ਚ ਕੋਰੋਨਾ ਦੇ ਸਾਹਮਣੇ ਆਏ 230 ਦੇ ਕਰੀਬ ਮਾਮਲੇ

Tuesday, Jul 21, 2020 - 05:37 PM (IST)

ਟੋਕੀਓ ''ਚ 24 ਘੰਟਿਆਂ ''ਚ ਕੋਰੋਨਾ ਦੇ ਸਾਹਮਣੇ ਆਏ 230 ਦੇ ਕਰੀਬ ਮਾਮਲੇ

ਟੋਕੀਓ (ਵਾਰਤਾ) : ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਕਰੀਬ 230 ਮਾਮਲੇ ਸਾਹਮਣੇ ਆਏ ਜੋ ਇਸ ਹਫ਼ਤੇ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਐਨਐਚਕੇ ਪ੍ਰਸਾਰਕ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਟੋਕੀਓ ਦੇ ਗਵਰਨਰ ਯੁਰਿਕੋ ਕੋਇਕੇ ਨੇ ਕਿਹਾ ਕਿ ਅਸਲ ਗਿਣਤੀ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸੰਭਾਵਨਾ ਹੈ ਕਿ ਗਿਣਤੀ 200 ਨੂੰ ਪਾਰ ਕਰਕੇ ਕਰੀਬ 230 ਹੋ ਗਈ ਹੈ।

ਪਿਛਲੇ ਸ਼ੁੱਕਰਵਾਰ ਨੂੰ ਟੋਕੀਓ ਵਿਚ ਸਭ ਤੋਂ ਜ਼ਿਆਦਾ 293 ਨਵੇਂ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਸ਼ਨੀਵਾਰ ਨੂੰ 290 ਮਾਮਲੇ ਦਰਜ ਕੀਤੇ ਗਏ ਸਨ। ਐਤਵਾਰ ਅਤੇ ਸੋਮਵਾਰ ਨੂੰ ਇਹ ਗਿਣਤੀ ਕਰਮਵਾਰ 188 ਅਤੇ 168 ਰਹੀ ਸੀ। ਦੇਸ਼ ਭਰ ਵਿਚ ਅੱਗੇ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਹੋਰ ਖ਼ੇਤਰਾਂ ਦੀ ਤੁਲਣਾ ਵਿਚ ਕੋਰੋਨਾ ਮਾਮਲੀਆਂ ਵਿਚ ਰਿਕਾਡਰ ਵਾਧੇ ਕਾਰਨ ਟੋਕੀਓ ਨੂੰ ਪਹਿਲਾਂ ਹੀ 'ਗੋ ਟੂ ਟਰੈਵਲ' ਘਰੇਲੂ ਟੂਰਿਜ਼ਮ ਸਹਾਇਤਾ ਪ੍ਰੋਗਰਾਮ ਤੋਂ ਬਾਹਰ ਰੱਖਿਆ ਗਿਆ ਹੈ। ਧਿਆਨਦੇਣ ਯੋਗ ਹੈ ਕਿ ਜਾਪਾਨ ਵਿਚ ਹੁਣ ਤੱਕ ਕੋਰੋਨਾ ਦੇ 25,000 ਤੋਂ ਜਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਕਰੀਬ 1000 ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ ਲਗਭਗ 20,000 ਲੋਕ ਠੀਕ ਵੀ ਹੋਏ ਹਨ।


author

cherry

Content Editor

Related News