ਜੈਸ਼ੰਕਰ ਦੇ ਸਵਾਗਤ ’ਚ ਆਸਟ੍ਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀ ਰੋਸ਼ਨੀ ’ਚ ਆਇਆ ਨਜ਼ਰ

Tuesday, Oct 11, 2022 - 10:49 AM (IST)

ਜੈਸ਼ੰਕਰ ਦੇ ਸਵਾਗਤ ’ਚ ਆਸਟ੍ਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀ ਰੋਸ਼ਨੀ ’ਚ ਆਇਆ ਨਜ਼ਰ

ਕੈਨਬਰਾ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸਵਾਗਤ ਵਿਚ ਆਸਟ੍ਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀ ਰੋਸ਼ਨੀ ਵਿਚ ਰੰਗਿਆ ਨਜ਼ਰ ਆਇਆ। ਨਿਊਜ਼ੀਲੈਂਡ ਦੀ ਯਾਤਰਾ ਸੰਪੰਨ ਕਰਨ ਤੋਂ ਬਾਅਦ ਜੈਸ਼ੰਕਰ ਆਸਟ੍ਰੇਲੀਆ ਪਹੁੰਚੇ ਹਨ। ਜੈਸ਼ੰਕਰ ਨੇ ਆਸਟ੍ਰੇਲੀਆ ਦੀ ਆਪਣੀ ਹਮਰੁਤਬਾ ਪੇਨੀ ਵੋਂਗ ਨਾਲ ਇਕ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਬਹੁਤ-ਬਹੁਤ ਸ਼ੁੱਕਰੀਆ... ਮੈਂ ਸਭ ਤੋਂ ਪਹਿਲਾਂ ਕੈਨਬਰਾ ਵਿਚ ਕੱਲ ਜਿਸ ਤਰ੍ਹਾਂ ਮੇਰਾ ਸਵਾਗਤ ਕੀਤਾ ਗਿਆ, ਉਸਦੇ ਲਈ ਸ਼ੁੱਕਰੀਆ ਅਦਾ ਕਰਨਾ ਚਾਹਾਂਗਾ... ਮੈਂ ਬਹੁਤ ਪੁਰਾਣੇ ਸੰਸਦ ਭਵਨ ਨੂੰ ਸਾਡੇ ਰਾਸ਼ਟਰੀ ਝੰਡੇ ਦੇ ਰੰਗ ਵਿਚ ਰੱਖਿਆ ਦੇਖਿਆ।

PunjabKesari

ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਆਸਟ੍ਰੇਲੀਆ ਦੇ ਸ਼ਾਮਲ ਹੋਣ ਦੀ ਗੱਲ ਨੂੰ ਰੇਖਾਬੱਧ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਇਕ ਬੇਹੱਦ ਚੰਗਾ ਕਦਮ ਹੈ। ਜੈਸ਼ੰਕਰ ਨੇ ਕਿਹਾ ਕਿ ਮੈਂ ਸਿਡਨੀ ਦੇ ਓਪੇਰਾ ਹਾਊਸ ਨੂੰ ਤਿਰੰਗੇ ਦੇ ਰੰਗ ਵਿਚ ਰੰਗਿਆ ਦੇਖਕੇ ਹੈਰਾਨ ਰਹਿ ਗਿਆ ਸੀ। ਇਸ ਤੋਂ ਪਹਿਲਾਂ ਕੈਨਬਰਾ ਪਹੁੰਚਣ ’ਤੇ ਜੈਸ਼ੰਕਰ ਨੇ ਇਕ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ ਸੀ ਕਿ ਕੈਨਬਰਾ ਵਿਚ ਤਿਰੰਗੇ ਨਾਲ ਸਵਾਗਤ। ਆਸਟ੍ਰੇਲੀਆ ਦੇ ਪੁਰਾਣੇ ਸੰਸਦ ਭਵਨ ਨੂੰ ਦੇਸ਼ ਦੇ ਰੰਗ ਵਿਚ ਰੰਗਿਆ ਦੇਖ ਕੇ ਬਹੁਤ ਖੁਸ਼ੀ ਹੋਈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਤਿੰਨ ਅਰਥਸ਼ਾਸਤਰੀਆਂ ਨੂੰ ਬੈਂਕਾਂ 'ਤੇ ਉਹਨਾਂ ਦੇ ਕੰਮ ਲਈ ਨੋਬਲ ਪੁਰਸਕਾਰ

ਵਿਦੇਸ਼ ਮੰਤਰੀ ਆਸਟ੍ਰੇਲੀਆਈ ਜੰਗੀ ਯਾਦਗਾਰ ’ਤੇ ਗਏ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸੋਮਵਾਰ ਨੂੰ ਇਥੇ ਆਸਟ੍ਰੇਲੀਆਈ ਜੰਗੀ ਸਮਾਰਕ ਗਏ ਅਤੇ ਸ਼ਿਮਲਾ ’ਚ ਜਨਮੇ ਭਾਰਤੀ ਮੂਲ ਦੇ ਫੌਜੀ ਨੈਨ ਸਿੰਘ ਸੈਲਾਨੀ ਸਮੇਤ ਆਸਟ੍ਰੇਲੀਆ ਦੇ ਹਥਿਆਰਬੰਦ ਫੋਰਸਾਂ ਦੇ ਮੈਂਬਰਾਂ ਦੀ ਯਾਦ ਵਿਚ ਇਕ ਫੁੱਲਮਾਲਾ ਭੇਂਟ ਕੀਤਾ। ਸੈਲਾਨੀ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਆਪਣੀ ਜਾਨ ਨਿਛਾਵਰ ਕਰ ਦਿੱਤੀ ਸੀ। ਉਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਆਸਟ੍ਰੇਲੀਆਈ ਇੰਪੇਰੀਅਲ ਫੋਰਸ ਵਿਚ ਸੇਵਾ ਨਿਭਾਈ ਸੀ।
 


author

Vandana

Content Editor

Related News