ਜੰਗਲਾਂ ਨੂੰ ਬਚਾਉਣ ਲਈ ਲੋਕਾਂ ਨੇ ਦਰਖਤਾਂ ''ਤੇ ਹੀ ਬਣਾ ਲਏ ਘਰ

11/23/2017 4:19:02 AM

ਬਰਲਿਨ — ਵਾਤਾਵਰਣ ਅਤੇ ਜੰਗਲ ਨੂੰ ਬਚਾਉਣ ਲਈ ਉਤਰਾਖੰਡ ਦਾ 'ਚਿਪਕੋ ਅੰਦੋਲਨ' ਤਾਂ ਯਾਦ ਹੋਵੇਗਾ, ਜਦੋਂ 70 ਦੇ ਦਹਾਕੇ 'ਚ ਗੌਰਾ ਦੇਵੀ ਦੀ ਅਗਵਾਈ 'ਚ ਕਈ ਔਰਤਾਂ ਜੰਗਲ ਬਚਾਉਣ ਲਈ ਦਰਖਤਾਂ ਨਾਲ ਲਿਪਟ ਗਈਆਂ ਸਨ। ਅਜਿਹਾ ਹੀ ਇਕ ਅੰਦੋਲਨ ਇਨੀਂ ਦਿਨੀਂ ਜਰਮਨੀ 'ਚ ਵੀ ਚੱਲ ਰਿਹਾ ਹੈ, ਜਦੋਂ ਲੋਕਾਂ ਨੇ ਜੰਗਲਾਂ ਨੂੰ ਬਚਾਉਣ ਲਈ ਦਰਖਤਾਂ 'ਤੇ ਹੀ ਆਪਣੇ ਘਰ ਬਣਾ ਲਏ ਹਨ। ਉਤਰਾਖੰਡ ਵਾਂਗ ਜਰਮਨੀ 'ਚ ਵੀ ਲੋਕ ਜੰਗਲਾਂ ਨੂੰ ਬਚਾਉਣ ਲਈ ਪੂੰਜੀਵਾਦੀ ਵਿਵਸਥਾ ਦਾ ਨਾ ਸਿਰਫ ਵਿਰੋਧ ਕਰ ਰਹੇ ਹਨ, ਬਲਕਿ ਦਰਖਤਾਂ ਖਾਤਰ ਆਪਣੀ ਜਾਨ ਵੀ ਦੇਣ ਲਈ ਤਿਆਰ ਹਨ। 
ਇਨੀਂ ਦਿਨੀਂ ਜਰਮਨੀ ਦੇ ਬਾਨ ਸ਼ਹਿਰ 'ਚ ਜਲਵਾਯੂ ਪਰਿਵਰਤਨ ਨੂੰ ਲੈ ਕੇ ਦੁਨੀਆ ਦੇ ਕਈ ਵੱਡੇ ਦੇਸ਼ ਚਰਚਾ ਕਰ ਰਹੇ ਹਨ। ਉਥੇ ਬਾਨ ਤੋਂ ਥੋੜੀ ਦੂਰ ਜਰਮਨ ਦੇ ਹਮਬਖ ਜੰਗਲ ਨੂੰ ਬਚਾਉਣ ਲਈ ਲੋਕ ਪ੍ਰਦਰਸ਼ਨ ਕਰ ਰਹੇ ਹਨ। ਜਰਮਨੀ ਦੇ ਬਾਨ ਸ਼ਹਿਰ 'ਚ ਜਿੱਥੇ ਇਕ ਪਾਸੇ ਦੁਨੀਆ ਦੇ ਸਾਰੇ ਵੱਡੇ ਦੇਸ਼ ਸਾਫ ਊਰਜਾ ਅਤੇ ਵਾਤਾਵਰਣ ਬਚਾਉਣ ਦੀ ਨਸੀਹਤ ਦੇ ਰਹੇ ਹਨ, ਉਥੇ ਇਸ ਸ਼ਹਿਰ ਤੋਂ 50 ਕਿ. ਮ. ਦੂਰ 'ਤੇ ਕਈ ਲੋਕ ਬਰਬਾਦ ਹੁੰਦੇ ਹਮਬਖ ਜੰਗਲਾਂ ਨੂੰ ਬਚਾਉਣ ਲਈ ਸਰਕਾਰ ਦੀਆਂ ਨੀਤੀਆਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। 
ਜਾਣਕਾਰੀ ਮੁਤਾਬਕ ਲੋਕ ਯੂਰਪ ਦੇ ਉਸ ਸਭ ਤੋਂ ਪੁਰਾਣੇ ਜੰਗਲ ਨੂੰ ਬਚਾਉਣ ਲਈ ਨਿਕਲੇ ਹਨ, ਜਿਹੜਾ ਹੁਣ ਖਤਰੇ 'ਚ ਹੈ। ਰਿਪੋਰਟ ਮੁਤਾਬਕ ਜਰਮਨੀ ਦੀ ਦੂਜੀ ਸਭ ਤੋਂ ਵੱਡੀ ਮਾਇਨਿੰਗ ਕੰਪਨੀ ਆਰ. ਡਬਲਯੂ. ਈ. ਨੇ ਇਸ ਜੰਗਲ ਤੋਂ ਬ੍ਰਾਊਂਨ ਕੋਲ ਕੱਢਣ 'ਚ ਲੱਗੀ ਹੈ। ਇਸ ਜੰਗਲ ਦਾ 90 ਫੀਸਦੀ ਹਿੱਸਾ ਕੱਟਿਆ ਜਾ ਚੁੱਕਿਆ ਹੈ ਅਤੇ ਕਰੀਬ 1,50,000 ਲੋਕਾਂ ਨੂੰ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। 
ਜਰਮਨੀ ਦੇ ਹਮਬਖ ਜੰਗਲ ਨੂੰ ਬਚਾਉਣ ਲਈ ਨਿਕਲੇ ਗਏ ਲੋਕਾਂ ਨੇ ਦਰਖਤਾਂ 'ਤੇ ਹੀ ਆਪਣੇ ਘਰ ਬਣਾ ਦਿੱਤੇ ਹਨ, ਤਾਂਕਿ ਇਨ੍ਹਾਂ ਨੂੰ ਕੱਟਣ ਤੋਂ ਰੋਕਿਆ ਜਾ ਸਕੇ। ਇਸ ਜੰਗਲ 'ਚ ਲੋਕ ਸੁਚੇਤ ਹਨ ਜਿਹੜੇ ਨਾ ਸਿਰਫ ਜਰਮਨੀ ਤੋਂ ਹਨ, ਬਲਿਕ ਯੂ. ਐੱਸ. ਅਤੇ ਯੂ. ਕੇ. ਤੋਂ ਕਈ ਲੋਕ ਸ਼ਾਂਤੀਪੂਰਣ ਪ੍ਰਦਰਸ਼ਣ ਕਰ ਰਹੇ ਹਨ। 
ਜ਼ਿਕਰਯੋਗ ਹੈ ਕਿ ਦੁਨੀਆ ਨੂੰ ਵਾਤਾਵਰਣ ਨੂੰ ਬਚਾਉਣ ਲਈ ਨਸੀਹਤ ਦੇਣ ਵਾਲਾ ਦੇਸ਼ ਜਰਮਨੀ ਪੂਰੇ ਯੂਰਪ ਦਾ 20 ਫੀਸਦੀ ਕਾਰਬਰ ਨਿਕਾਸ ਕਰਦਾ ਹੈ। ਹਮਬਖ ਜੰਗਲ 80 ਵਰਗ ਕਿ. ਮੀ. ਤੋਂ ਵੀ ਜ਼ਿਆਦਾ ਖੇਤਰ 'ਚ ਫੈਲਿਆ ਹੋਇਆ ਹੈ, ਜਿੱਥੇ ਸਭ ਤੋਂ ਜ਼ਿਆਦਾ ਬ੍ਰਾਊਂਨ ਕੋਲਾ ਪਾਇਆ ਜਾਂਦਾ ਹੈ। ਇਸ ਜੰਗਲ ਨੂੰ ਬਚਾਉਣ ਲਈ ਨਿਕਲੇ ਕਈ ਲੋਕਾਂ ਨੂੰ ਸਰਕਾਰ ਨੇ ਜੇਲ 'ਚ ਬੰਦ ਕਰ ਦਿੱਤਾ ਹੈ। 


Related News