ਪਰੰਪਰਾ ਨਿਭਾਉਣ ਲਈ ਇਸ ਟਾਪੂ 'ਤੇ 1,428 ਡਾਲਫਿਨ ਦਾ ਕਤਲੇਆਮ, ਸਮੁੰਦਰ ਦਾ ਕਿਨਾਰਾ ਹੋਇਆ 'ਲਾਲ'

09/16/2021 6:02:33 PM

ਕੋਪਨਹੇਗਨ (ਬਿਊਰੋ): ਡੈਨਮਾਰਕ ਦੀ ਮਲਕੀਅਤ ਵਾਲੇ ਫੈਰੋ ਟਾਪੂ (Faeroe Islands) 'ਤੇ ਇਕ ਪੁਰਾਣੀ ਪਰੰਪਰਾ ਨਿਭਾਉਣ ਲਈ 1400 ਤੋਂ ਵੱਧ ਡਾਲਫਿਨ ਦਾ ਕਤਲੇਆਮ ਕਰ ਦਿੱਤਾ ਗਿਆ। ਇਸ ਘਟਨਾ ਦੇ ਬਾਅਦ ਦੁਨੀਆ ਭਰ ਵਿਚ ਇਸ ਕਤਲੇਆਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਕ ਪਸ਼ੂ ਕਾਰਜਕਰਤਾ ਸਮੂਹ ਨੇ ਸਮੁੰਦਰ ਦੇ ਕਿਨਾਰੇ ਮਰੀਆਂ ਪਈਆਂ ਇਹਨਾਂ ਸੈਂਕੜੇ ਡਾਲਫਿਨਾਂ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਸਮੁੰਦਰ ਦਾ ਪਾਣੀ ਖੂਨ ਨਾਲ ਲਾਲ ਹੈ ਅਤੇ ਤਸਵੀਰਾਂ ਦੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਰਹੇ ਹਨ। ਡਾਲਫਿਨ ਦਾ ਸ਼ਿਕਾਰ ਇਸ ਟਾਪੂ 'ਤੇ ਆਯੋਜਿਤ ਹੋਣ ਵਾਲੇ 'ਗ੍ਰਿੰਡ' ਨਾਮਕ ਇਖ ਰਵਾਇਤੀ ਹਟਿੰਗ ਇਵੈਂਟ ਦੌਰਾਨ ਕੀਤਾ ਗਿਆ। ਇਸ ਇਵੈਂਟ ਵਿਚ ਤਕਰੀਬਨ 1,428 ਡਾਲਫਿਨ ਮਾਰ ਦਿੱਤੀਆਂ ਗਈਆਂ।

PunjabKesari

PunjabKesari

ਬੇਰਹਿਮੀ ਨਾਲ ਮਾਰੀਆਂ ਡਾਲਫਿਨ
ਪਸ਼ੂ ਭਲਾਈ ਸਮੂਹ ਸ਼ੀ ਸ਼ੇਫਰਡ ਨੇ 12 ਸਤੰਬਰ ਨੂੰ ਡਾਲਫਿਨ ਦੇ ਸ਼ਿਕਾਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਹਨਾਂ ਨੇ ਲਿਖਿਆ ਕਿ ਸ਼ਿਕਾਰੀਆਂ ਨੇ ਪਹਿਲਾਂ ਡਾਲਫਿਨ ਦੇ ਝੁੰਡਾਂ ਨੂੰ ਘੇਰਿਆ ਅਤੇ ਫਿਰ ਉਹਨਾਂ ਨੂੰ ਘੱਟ ਪਾਣੀ ਦੇ ਹਿੱਸੇ ਵੱਲ ਖਦੇੜਿਆ। ਬਾਅਦ ਵਿਚ ਚਾਕੂ ਅਤੇ ਦੂਜੇ ਨੁਕੀਲੇ ਹਥਿਆਰਾਂ ਨਾਲ ਗੋਦ ਕੇ ਉਹਨਾਂ ਨੂੰ ਮਾਰ ਦਿੱਤਾ। ਡਾਲਫਿਨਾਂ ਤੋਂ ਇੰਨਾ ਜ਼ਿਆਦਾ ਖੂਨ ਨਿਕਲਿਆ ਕਿ ਸਮੁੰਦਰ ਦਾ ਕਿਨਾਰਾ ਪੂਰਾ ਲਾਲ ਹੋ ਗਿਆ।

PunjabKesari

PunjabKesari

ਜਾਣੇ 'ਗ੍ਰਿੰਡ' ਸਮਾਰੋਹ ਦੇ ਬਾਰੇ
ਗ੍ਰਿੰਡ ਰਵਾਇਤੀ ਸਮਾਰੋਹ ਹੈ। ਇਸ ਨੂੰ ਸੈਂਕੜੇ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਹ ਇਵੈਂਟ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਹੈ। ਇਸ ਵਿਚ ਸਮੁੰਦਰ ਵਿਚ ਪਾਏ ਜਾਣ ਨਾਲੇ ਜਲੀ ਜੀਵਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਸ਼ਿਕਾਰ ਹਰੇਕ ਸਾਲ ਗਰਮੀਆਂ ਵਿਚ ਆਯੋਜਿਤ ਹੁੰਦਾ ਹੈ। ਸ਼ਿਕਾਰ ਦੇ ਕਤਲ ਦੇ ਬਾਅਦ ਉਸ ਦੇ ਮਾਂਸ ਨੂੰ ਇਹ ਸ਼ਿਕਾਰੀ ਖਾਂਦੇ ਹਨ।

PunjabKesari

PunjabKesari

ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ 'ਚ ਜਲਦ ਹੋਵੇਗੀ ਤਾਲਿਬਾਨ ਦੀ 'ਨਿਯਮਿਤ' ਫ਼ੌਜ, ਸਾਬਕਾ ਫ਼ੌਜੀ ਵੀ ਹੋਣਗੇ ਸ਼ਾਮਲ

ਦਿਲ ਦਹਿਲਾ ਦੇਣ ਵਾਲਾ ਦ੍ਰਿਸ਼
ਪਸ਼ੂ ਭਲਾਈ ਸਮੂਹ ਦਾ ਦਾਅਵਾ ਹੈ ਕਿ ਮ੍ਰਿਤਕ ਡਾਲਫਿਨ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਇਹਨਾਂ ਦੇ ਮਾਂਸ ਦੀ ਪੂਰੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਹ ਦ੍ਰਿਸ਼ ਅਸਲ ਵਿਚ ਦਿਲ ਦਹਿਲਾ ਦੇਣ ਵਾਲਾ ਹੈ। ਅਸੀਂ ਇਨਸਾਨੀ ਪਰੰਪਰਾ ਦੇ ਨਾਮ 'ਤੇ ਬੇਜ਼ੁਬਾਨਾਂ ਦੀ ਜਾਨ ਲੈਣ ਤੋਂ ਬਾਜ ਨਹੀਂ ਆਉਂਦੇ ਹਾਂ। ਬੇਜ਼ੁਬਾਨਾਂ ਨੂੰ ਸ਼ਿਕਾਰ ਦੇ ਨਾਮ 'ਤੇ ਮਾਰ ਦੇਣਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾਇਆ ਜਾ ਸਕਦਾ। ਇਸ ਦਾ ਵਿਰੋਧ ਹੋਣਾ ਚਾਹੀਦਾ ਹੈ।


Vandana

Content Editor

Related News