ਪਾਵਰਲਿਫਟਰ ਤੀਰਥ ਰਾਮ ਬਣੇ ਇੰਡੀਅਨ ੳਵਰਸੀਜ਼ ਯੂਥ ਕਾਂਗਰਸ ਯੂਰਪ ਦੇ ਪ੍ਰਧਾਨ

Sunday, Aug 29, 2021 - 01:55 PM (IST)

ਰੋਮ (ਕੈਂਥ): ਕਾਂਗਰਸ ਪਾਰਟੀ ਨੇ ਯੂਰਪ ਵਿਚਲੀਆਂ ਇਕਾਈਆਂ ਨੂੰ ਹੋਰ ਸਰਗਰਮ ਕਰਨ ਹਿੱਤ ਇੰਡੀਅਨ ੳਵਰਸੀਜ਼ ਕਾਂਗਰਸ ਦੇ ਨਾਲ-ਨਾਲ ਇੰਡੀਅਨ ੳਵਰਸੀਜ਼ ਯੂਥ ਕਾਂਗਰਸ ਦਾ ਵੀ ਗਠਨ ਕੀਤਾ ਹੈ। ਇਸ ਕਾਰਵਾਈ ਵਿੱਚ ਹੀ ਕੀਤੀਆਂ ਗਈਆਂ ਨਿਯੁਕਤੀਆਂ ਵਿੱਚ ਅੰਤਰਾਸਟਰੀ ਪਾਵਰਲਿਫਟਰ ਤੀਰਥ ਰਾਮ ਬੈਲਜ਼ੀਅਮ ਨੂੰ ਯੂਰਪ ਦਾ ਪ੍ਰਧਾਨ ਨਿਯੁਕਤ ਕਰਦਿਆਂ ਯੂਰਪ ਭਰ ਵਿੱਚ ਇਕਾਈਆਂ ਗਠਨ ਕਰਨ ਦੇ ਅਧਿਕਾਰ ਦਿੱਤੇ ਹਨ ਤਾਂ ਕਿ ਨੌਜਵਾਨ ਵਰਗ ਨੂੰ ਕਾਂਗਰਸ ਨਾਲ ਜੋੜਿਆ ਜਾ ਸਕੇ। 

ਨਿਯੁਕਤੀ ਤੋਂ ਬਾਅਦ ਪ੍ਰੈਸ ਬਿਆਨ ਜਾਰੀ ਕਰਦਿਆਂ ਤੀਰਥ ਰਾਮ ਨੇ ਸ੍ਰੀਮਤੀ ਸੋਨੀਆਂ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਸਮੇਤ ਇੰਡੀਅਨ ੳਵਰਸੀਜ਼ ਕਾਂਗਰਸ ਦੇ ਚੇਅਰਮੈਂਨ ਸੈਮ ਪਿਤਰੋਦਾ, ਸੈਕਟਰੀ ਹਿਮਾਂਸੂ ਵਿਆਸ, ਯੂਰਪ ਦੇ ਕਨਵੀਨਰ ਰਾਜਵਿੰਦਰ ਸਿੰਘ ਅਤੇ ਪ੍ਰਮੋਦ ਕੁਮਾਰ ਪ੍ਰਧਾਨ ਸਮੇਤ ਸਮੁੱਚੀ ਯੂਰਪੀਨ ਟੀਮ ਦਾ ਇਸ ਵੱਡੀ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ ਹੈ। ਨਵੇਂ ਪ੍ਰਧਾਨ ਤੀਰਥ ਰਾਮ ਵੱਲੋਂ ਇੰਡੀਅਨ ੳਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਜਿੱਥੇ ਨੌਜਵਾਨਾਂ ਦੀ ਨਵੀਂ ਬਣ ਰਹੀ ਟੀਮ ਇੰਡੀਅਨ ੳਵਰਸੀਜ਼ ਯੂਥ ਕਾਂਗਰਸ ਦੀ ਅਗਵਾਹੀ ਕਰਨ ਦੀ ਅਪੀਲ ਕੀਤੀ ਹੈ ਉੱਥੇ ਨਾਲ ਹੀ ਨੌਜਵਾਨਾਂ ਨੂੰ ਕਿਹਾ ਹੈ ਕਿ ਪੁਰਾਣੇ ਅਹੁਦੇਦਾਰਾਂ ਦੇ ਅਸ਼ੀਰਵਾਦ ਨਾਲ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵੱਧ ਚੜ੍ਹ ਕੇ ਹਿੱਸਾ ਪਾਉਣ। 

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਦਾ ਪਾਕਿ ਨੂੰ ਕਰਾਰਾ ਜਵਾਬ, ਕਿਹਾ-TTP ਤੁਹਾਡੀ ਸਮੱਸਿਆ, ਇਸ ਨੂੰ ਖੁਦ ਹੱਲ ਕਰੋ

ਤੀਰਥ ਰਾਮ ਦਾ ਕਹਿਣਾ ਹੈ ਵਿਦੇਸਾਂ ਵਿੱਚ ਕੰਮ ਕਰਦੀਆਂ ਇਹ ਦੋਨੋਂ ਇਕਾਈਆਂ ਹੀ 2022 ਵਿੱਚ ਪੰਜਾਬ ਵਿੱਚ ਮੁੜ ਕਾਂਗਰਸ ਸਰਕਾਰ ਬਣਾਉਣ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਵਿੱਚ ਕਾਂਗਰਸ ਸਰਕਾਰ ਬਣਾਉਣ ਵਿੱਚ ਵੱਡਾ ਰੋਲ ਅਦਾ ਕਰਨ ਦੀ ਸਮਰੱਥਾ ਰਖਦੀਆਂ ਹਨ।


Vandana

Content Editor

Related News