ਇਟਲੀ ਅਤੇ ਭਾਰਤ ਦੇ ਸਮੇਂ ''ਚ ਹੋਵੇਗਾ ਸਾਢੇ ਚਾਰ ਘੰਟੇ ਦਾ ਫਰਕ, 31 ਅਕਤੂਬਰ ਤੋਂ ਘੜ੍ਹੀਆਂ ਹੋਣਗੀਆਂ ਇੱਕ ਘੰਟਾ ਪਿੱਛੇ

10/31/2021 1:06:15 AM

ਰੋਮ (ਇਟਲੀ) (ਦਲਵੀਰ ਕੈਂਥ) - ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੀਆਂ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸਾਲ 2001 ਤੋਂ ਇੱਕਸਾਰ ਬਦਲਿਆ ਜਾਂਦਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰੋਪ ਦਾ ਟਾਈਮ ਟੇਬਲ ਬਦਲ ਜਾਂਦਾ ਹੈ ਭਾਵ ਕਦੇ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਂਦਾ ਹੈ। ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨੀਵਾਰ ਨੂੰ ਰਾਤ 2 ਵਜੇ ਯੂਰੋਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਅੱਗੇ ਆ ਜਾਂਦੀਆਂ ਹਨ ਮਤਲਬ ਜਿਵੇਂ ਕਿ ਜੇਕਰ ਘੜ੍ਹੀ ਅਨੁਸਾਰ ਰਾਤ ਨੂੰ 2 ਵਜੇ ਹੋਣਗੇ ਤਾਂ ਉਸ ਨੂੰ 3 ਸਮਝਿਆ ਜਾਂਦਾ ਹੈ ਅਤੇ ਇਹ ਟਾਇਮ ਇਸ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖਰੀ ਸਨੀਵਾਰ ਤੱਕ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਹੁਣ ਜਦੋ ਇਸ ਸਾਲ 31 ਅਕਤੂਬਰ ਰਾਤ 2 ਵਜੇ ਹੋਣਗੇ ਤਾਂ ਉਸ ਨੂੰ ਰਾਤ ਦੇ 3 ਵਜੇ ਸਮਝਿਆ ਜਾਵੇਗਾ ਅਤੇ ਯੂਰੋਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਪਿੱਛੇ ਕਰ ਲਈਆਂ ਜਾਣਗੀਆਂ ਜਿਹੜੀਆਂ ਘੜ੍ਹੀਆਂ ਤਾਂ ਕੰਪਿਊਟਰ ਰਾਈਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿੱਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਈਜ਼ਡ ਘੜ੍ਹੀਆਂ ਨਹੀਂ ਹਨ ਉਨ੍ਹਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਂਦੇ ਹਨ।

ਇਹ ਵੀ ਪੜ੍ਹੋ - ਪੀ.ਐੱਮ. ਮੋਦੀ ਨੇ ਰਾਸ਼ਟਰਪਤੀ ਮੈਕਰੋਨ ਨਾਲ ਕੀਤੀ ਦੁਵੱਲੀ ਮੁਲਾਕਾਤ, ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਇਸ ਟਾਈਮ ਦੇ ਬਦਲਾਅ ਨਾਲ ਯੂਰੋਪ ਵਿੱਚ ਰੈਣ ਬਸੇਰਾ ਕਰਦੇ ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿੱਚ ਸਮੇਂ ਦਾ ਭੁਲੇਖਾ ਲੱਗ ਜਾਂਦਾ ਹੈ ਕਦੇ ਉਹ ਕੰਮ ਉਪੱਰ ਇੱਕ ਘੰਟਾ ਪਹਿਲਾਂ ਚੱਲੇ ਜਾਂਦੇ ਹਨ ਅਤੇ ਕਦੇ ਇੱਕ ਘੰਟਾ ਲੇਟ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਯੂਰੋਪ ਦੇ ਇਹ ਸਮਾਂ ਬਦਲਣ ਦੀ ਪ੍ਰਤੀਕ੍ਰਿਆ ਸਾਲ 2001 ਤੋਂ ਚਲੀ ਆ ਰਹੀ ਹੈ ਬੇਸਕ ਇਸ ਸਮੇਂ ਦੀ ਤਬਦੀਲੀ ਨਾਲ ਯੂਰਪੀਅਨ ਲੋਕ ਕਾਫੀ ਹੱਦ ਤਕ ਪ੍ਰਭਾਵਿਤ ਹੰਦੇ ਹਨ ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਇਸ ਤਬਦੀਲੀ ਨੂੰ ਗਲਤ ਨਹੀ ਠਹਿਰਾਇਆ ਪਰ ਹੁਣ ਇਸ ਸਾਲ ਲੱਗਦਾ ਸੀ ਕਿ ਪੂਰੇ ਯੂਰੋਪ ਦੇ ਇਹ ਸਮਾਂ ਬਦਲਣ ਦੀ ਪ੍ਰਤੀਕ੍ਰਿਆ ਨੂੰ ਮਾਰਚ 2021 ਤੋਂ ਠਲ ਪੈ ਜਾਵੇਗੀ ਕਿਉਂਕਿ ਯੂਰਪੀਅਨ ਕਮਿਸਨ ਨੇ ਯੂਰੋਪ ਦੇ ਇਸ ਸਮਾਂ ਬਦਲਣ ਦੀ ਪ੍ਰਤੀਕਿਰਿਆ ਉਪਰ ਰੋਕ ਲਗਾਉਣ ਦਾ ਸੁਝਾਅ ਸਾਲ 2018 ਵਿੱਚ ਯੂਰਪੀਅਨ ਪਾਰਲੀਮੈਟ ਵਿਚ ਰੱਖਿਆ ਸੀ। ਜਿਸ ਉਪਰ ਸਾਰਥਿਕ ਕਾਰਵਾਈ ਹੋ ਰਹੀ ਹੈ ਕਿਉਕਿ ਯੂਰਪੀਅਨ ਕਮਿਸਨ ਅਨੁਸਾਰ ਸਮੇਂ ਦੀ ਇਸ ਅਦਲਾ ਬਦਲੀ ਵਿਚ 28 ਦੇਸ ਪ੍ਰਭਾਵਿਤ ਹੁੰਦੇ ਹਨ। ਯੂਰਪੀਅਨ ਕਮਿਸਨ ਦੇ ਇਸ ਸੁਝਾਅ ਉੱਪਰ ਕਾਫ਼ੀ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਮਤਾ ਬੀਤੇ ਸਮੇਂ ਦੌਰਾਨ ਸੰਸਦ ਵਿੱਚ 410 ਵੋਟਾਂ ਨਾਲ ਪਾਸ ਹੋ ਗਿਆ ਹੈ। ਮਤੇ ਅਨੁਸਾਰ ਯੂਰਪੀਅਨ ਦੇਸ਼ਾਂ ਦੇ ਸਮਾਂ ਬਦਲਣ ਦੀ ਇਹ ਪ੍ਰਕਿਰਿਆ ਮਾਰਚ 2021 ਤੋਂ ਬੰਦ ਕਰ ਦਿੱਤੀ ਜਾਵੇਗੀ।

ਯੂਰਪੀਅਨ ਯੂਨੀਅਨ ਵੱਲੋਂ ਸਮਾਂ ਬਦਲਣ ਦੀ ਪ੍ਰਕਿਰਿਆ ਦਾ ਮੁੱਖ ਮੰਤਵ ਯੂਰਪੀ ਦੇਸ਼ਾਂ ਵਿੱਚ ਅੰਦਰੂਨੀ ਕਾਰੋਬਾਰ ਨੂੰ ਪ੍ਰਫੁਲੱਤ ਕਰਨਾ ਅਤੇ ਊਰਜਾ ਦੀ ਲਾਗਤ ਨੂੰ ਘਟਾਉਣਾ ਸੀ ਪਰ ਇਸ ਬਦਲਾਅ ਨਾਲ ਲੋਕਾਂ ਦਾ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੁੰਦਾ ਸੀ। ਜਿਸ ਲਈ ਯੂਰਪੀਅਨ ਕਮਿਸ਼ਨ ਨੂੰ ਇਸ ਬਾਬਤ ਆਪਣਾ ਸੁਝਾਅ ਯੂਰਪੀਅਨ ਪਾਰਲੀਮੈਂਟ ਵਿੱਚ ਰੱਖਣਾ ਪਿਆ ਸੀ। ਜਿਸ ਉੱਪਰ ਇਤਰਾਜਗੀ ਲਈ 1 ਇੱਕ ਸਾਲ ਦਾ  ਸਮਾਂ ਸੀ ਜਿਹੜਾ ਕਿ ਹੁਣ ਲੰਘ ਚੁੱਕਾ ਹੈ ਪਰ ਇਸ ਮਤੇ ਲਈ ਕਿਸੇ ਵੀ ਤਰ੍ਹਾਂ ਦੀ ਇਤਰਾਜ਼ਗੀ ਦਾ ਕੋਈ ਮਾਮਲਾ ਸਾਹਮਣੇ ਨਹੀ ਆਇਆ। ਜਿਸ ਦੇ ਮੱਦੇਨਜਰ ਯੂਰਪੀਅਨ ਯੂਨੀਅਨ ਨੇ ਇਹ ਮਤਾ ਮਾਰਚ 2021 ਤੋਂ ਲਾਗੂ ਕਰਨਾ ਸੀ ਪਰ ਕੋਵਿਡ-19 ਕਾਰਨ ਜਾਂ ਕਿਸੇ ਹੋਰ ਵਜ੍ਹਾ ਨਾਲ ਇਹ ਫੈਸਲਾ ਇਸ ਸਾਲ ਲਾਗੂ ਨਹੀ ਹੋ ਸਕਿਆ ਅਤੇ ਹੁਣ 31 ਅਕਤੂਬਰ 2021 ਨੂੰ ਪੂਰੇ ਯੂਰੋਪ ਦਾ ਸਮਾਂ ਬਦਲਣ ਜਾ ਰਿਹਾ ਜਿਸ ਅਨੁਸਾਰ ਹੁਣ ਪੂਰੇ ਯੂਰਪ ਦੀਆਂ ਘੜੀਆਂ ਇੱਕ ਘੰਟੇ ਲਈ ਪਿੱਛੇ ਚਲੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸਮੇਂ ਦੇ ਬਦਲਾਅ ਨੂੰ ਬੰਦ ਕਰਨ ਸਬੰਧੀ ਯੂਰਪੀਅਨ ਯੂਨੀਅਨ ਦੀ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀ ਹੋਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News