ਭਾਰਤ 'ਚ ਫਿਰ ਤੋਂ ਆ ਸਕਦੈ 'ਟਿਕਟਾਕ', ਜਾਣੋ ਕਿਵੇਂ

07/22/2020 8:07:13 PM

ਗੈਜੇਟ ਡੈਸਕ—ਸ਼ਾਰਟ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਭਾਰਤ 'ਚ ਬੈਨ ਹੋ ਚੁੱਕਿਆ ਹੈ। ਅਮਰੀਕਾ 'ਚ ਵੀ ਇਸ ਐਪ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਹੈ ਅਤੇ ਛੇਤੀ ਹੀ ਬੈਨ ਕੀਤਾ ਜਾ ਸਕਦਾ ਹੈ। ਇਸ ਐਪ ਦਾ ਯੂਜ਼ਰਬੇਸ ਭਾਰਤ ਅਤੇ ਅਮਰੀਕਾ 'ਚ ਕਾਫੀ ਜ਼ਿਆਦਾ ਹੈ। ਅਜਿਹੇ 'ਚ ਇਸ ਦੀ ਪੇਰੈਂਟ ਕੰਪਨੀ ByteDance ਇਸ ਐਪ ਦੇ ਫਿਊਚਰ ਨੂੰ ਲੈ ਕੇ ਚਿੰਤਤ ਹੈ। ਦਿ ਇਨਫਾਰਮੇਸ਼ਨ ਦੀ ਇਕ ਰਿਪੋਰਟ ਮੁਤਾਬਕ ਕਈ ਅਮਰੀਕੀ ਇੰਵੈਸਟਰਸ ਟਿਕਟਾਕ ਨੂੰ ਖਰੀਦਣ ਦਾ ਆਪਸ਼ਨ ਲੱਭ ਰਹੇ ਹਨ। ਇਨ੍ਹਾਂ 'ਚ ਅਮਰੀਕਾ ਦੇ ਉਹ ਇੰਵੈਸਟਰਸ ਸ਼ਾਮਲ ਹਨ ਜਿਨ੍ਹਾਂ ਦਾ ਵਧੀਆ ਸਟੇਕ ਟਿਕਟਾਕ ਦੀ ਪੇਰੈਂਟ ਕੰਪਨੀ ਬਾਈਟਡਾਂਸ 'ਚ ਹੈ।

ਬਾਈਟਡਾਂਸ ਦੇ ਸੀ.ਈ.ਓ. ਨੇ ਕੁਝ ਸਮੇਂ ਪਹਿਲਾਂ ਹੀ ਕਿਹਾ ਸੀ ਕਿ ਇਸ ਐਪ ਦੇ ਬੈਸਟ ਫਿਊਚਰ ਲਈ ਅਸੀਂ ਇਸ ਨੂੰ ਵੇਚਣ ਲਈ ਓਪਨ ਹਾਂ। ਇਨਫਾਰਮੇਸ਼ਨ ਦੀ ਰਿਪੋਰਟ 'ਚ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਕੁਝ ਲੋਕਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ '' 'ByteDance US ਦੇ ਕੁਝ ਇੰਵੈਸਟਰਸ ਕੰਪਨੀ ਦੇ ਟਾਪ ਮੈਨੇਜਮੈਂਟ ਨਾਲ ਟਿਕਟਾਕ ਦੇ ਜ਼ਿਆਦਾਤਰ ਸਟੇਕ ਖਰੀਦਣ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਵ ਟਿਕਟਾਕ ਨੂੰ ਕੋਈ ਅਮਰੀਕੀ ਇੰਵੈਸਟਰ ਖਰੀਦ ਲੈਂਦਾ ਹੈ ਤਾਂ ਇਸ ਸਥਿਤੀ 'ਚ ਇਸ ਐਪ ਦੇ ਭਾਰਤ 'ਚ ਫਿਰ ਤੋਂ ਆਉਣ ਦਾ ਰਸਤਾ ਆਸਾਨ ਹੋ ਸਕਦਾ ਹੈ। ਜੇਕਰ ਅਮਰੀਕੀ ਇੰਵੈਸਟਰਸ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਸਟੇਕ ਖਰੀਦ ਲੈਂਦੇ ਹਨ ਤਾਂ ਅਮਰੀਕਾ 'ਚ ਵੀ ਇਹ ਐਪ ਬੈਨ ਹੋਣ ਤੋਂ ਬਚ ਸਕਦੀ ਹੈ।

ਅਮਰੀਕਾ 'ਚ ਇਸ ਐਪ 'ਤੇ ਐਕਸ਼ਨ ਲੈਣ ਲਈ ਫਿਲਹਾਲ ਵੋਟਿੰਗ ਜਾਰੀ ਹੈ ਅਤੇ ਨੈਸ਼ਨਲ ਡਿਫੈਂਸ ਆਥਰਾਈਜੇਸ਼ਨ ਐਕਟ ਤਹਿਤ ਇਸ 'ਤੇ ਬੈਨ ਲਗਾਉਣ ਦੇ ਪੱਖ 'ਚ ਜ਼ਿਆਦਾਤਰ ਰਿਪਰੈਜੈਂਟੇਟਿਵਸ ਨੇ ਵੋਟਿੰਗ ਕੀਤੀ ਹੈ। ਜੇਕਰ ਅਮਰੀਕੀ ਇੰਵੈਸਟਰਸ ਇਸ ਐਪ ਨੂੰ ਖਰੀਦਦੇ ਹਨ ਤਾਂ ਡਾਟਾ ਪਾਲਿਸੀ ਨੂੰ ਲੈ ਕੇ ਅਮਰੀਕਾ 'ਚ ਇਹ ਐਪ ਬਣਿਆ ਰਹਿ ਸਕਦਾ ਹੈ ਕਿਉਂਕਿ ਅਜੇ ਇਸ ਐਪ ਦੀ ਡਾਟਾ ਪਾਲਿਸੀ ਨੂੰ ਲੈ ਕੇ ਅਮਰੀਕਾ ਵੀ ਚਿੰਤਤ ਹੈ। ਇਹ ਕਾਰਣ ਹੈ ਕਿ ਇਸ ਨੂੰ ਨੈਸ਼ਨਲ ਸਕਿਓਰਟੀ 'ਤੇ ਵੀ ਥ੍ਰੇਟ ਦੱਸਿਆ ਜਾ ਰਿਹਾ ਹੈ।

ਭਾਰਤ ਅਤੇ ਅਮਰੀਕਾ ਇਨ੍ਹਾਂ ਦੋਵਾਂ ਦੇਸ਼ਾਂ ਦੇ ਚੀਨ ਨਾਲ ਸੰਬੰਧ ਪਿਛਲੇ ਕੁਝ ਸਮੇਂ 'ਚ ਜ਼ਿਆਦਾ ਖਰਾਬ ਹੋਏ ਹਨ, ਇਸ ਲਈ ਜੇਕਰ ਬਾਈਟ ਡਾਂਸ ਇਸ ਐਪ ਨੂੰ ਪੂਰੀ ਤਰ੍ਹਾਂ ਨਾਲ ਅਮਰੀਕੀ ਇੰਵੈਸਟਰਸ ਨੂੰ ਵੇਚਦੀ ਹੈ ਤਾਂ ਇਹ ਅਮਰੀਕਾ ਹੀ ਨਹੀਂ ਬਲਕਿ ਭਾਰਤ 'ਚ ਵੀ ਵਾਪਸੀ ਕਰ ਸਕਦਾ ਹੈ। ਦਿ ਇਨਫਾਰਮੇਸ਼ਨ ਦੀ ਰਿਪੋਰਟ ਮੁਤਾਬਕ ਇੰਵੈਸਟਰਸ ਨਾਲ ਟਾਪ ਮੈਨੇਜਮੈਂਟ ਦੀ ਗੱਲਬਾਤ ਅਜੇ ਸ਼ੁਰੂਆਤੀ ਦੌਰ 'ਚ ਹੈ। ਇਸ ਲਈ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਐਪ ਭਾਰਤ 'ਚ ਫਿਰ ਤੋਂ ਵਾਪਸੀ ਕਰ ਸਕਦਾ ਹੈ।


Karan Kumar

Content Editor

Related News