ਚੀਨ ਨੂੰ ਪਾਕਿ ਵੱਲੋਂ ਝਟਕਾ, Tiktok ’ਤੇ ਲਗਾਈ ਪਾਬੰਦੀ

10/09/2020 7:54:45 PM

ਇਸਲਾਮਾਬਾਦ-ਭਾਰਤ ’ਚ ਬੈਨ ਤੋਂ ਬਾਅਦ ਪਾਕਿਤਸਾਨ ’ਚ ਵੀ ਚੀਨੀ ਸ਼ਾਰਟ ਵੀਡੀਓ ਐਪ ਟਿਕਟੌਕ ਨੂੰ ਬੈਨ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਸਰਕਾਰ ਨੇ ਟਿਕਟੌਕ ਨੂੰ ਸਭਿਆਚਾਰ ਲਈ ਖਤਰਾ ਦੱਸਿਆ ਹੈ। ਪਾਕਿਸਤਾਨ ਵੱਲੋਂ ਟਿਕਟੌਕ ’ਤੇ ਪਾਬੰਦੀ ਨੂੰ ਲੈ ਕੇ ਜਾਰੀ ਕੀਤੇ ਬਿਆਨ ’ਚ ਕਿਹਾ ਗਿਆ ਹੈ ਕਿ ਟਿਕਟੌਕ ਰਾਹੀਂ ਅਸ਼ਲੀਲਤਾ ਫੈਲ ਰਹੀ ਹੈ। ਦੱਸ ਦੇਈਏ ਕਿ ਚੀਨ ਅਤੇ ਪਾਕਿਤਸਾਨੀ ਦੀ ਦੋਸਤੀ ਜਗਜ਼ਾਹਿਰ ਹੈ, ਬਾਵਜੂਦ ਇਸ ਦੇ ਪਾਕਿਸਤਾਨ ਨੇ ਇਹ ਫੈਸਲਾ ਲਿਆ ਹੈ।

ਦੱਸ ਦੇਈਏ ਕਿ ਇਸ ਪਾਬੰਦੀ ਤੋਂ ਪਹਿਲਾਂ ਕਈ ਵਾਰ ਟਿਕਟੌਕ ਨੂੰ ਪਾਕਿਤਸਾਨੀ ਟੈਲੀਕਾਮ ਵਿਭਾਗ ਨੇ ਅਸ਼ਲੀਲ ਕੰਟੈਂਟ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ ਪਰ ਬਾਈਟਡਾਂਸ ਨੇ ਇਕ ਨਾ ਸੁਣੀ ਜਿਸ ਤੋਂ ਬਾਅਦ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ। ਉੱਥੇ ਵਿਭਾਗ ਨੇ ਇਹ ਵੀ ਕਿਹਾ ਕਿ ਜੇਕਰ ਟਿਕਟੌਕ ਕੰਟੈਂਟ ਨੂੰ ਮਾਡਰੇਟ ਕਰਦਾ ਹੈ ਤਾਂ ਉਹ ਆਪਣੇ ਫੈਸਲੇ ’ਤੇ ਵਿਚਾਰ ਕਰੇਗਾ।

ਡਾਟਾ ਸਕਿਓਰਟੀ ਨਹੀਂ, ਅਸ਼ਲੀਲਤਾ ਕਾਰਣ ਲਗਾਈ ਪਾਬੰਦੀ
ਭਾਰਤ ’ਚ ਜਿਥੇ ਟਿਕਟੌਕ ’ਤੇ ਬੈਨ ਡਾਟਾ ਸਕਿਓਰਟੀ ਨੂੰ ਲੈ ਕੇ ਲੱਗਿਆ ਹੈ ਉੱਥੇ ਪਾਕਿਸਤਾਨੀ ਸੂਚਨਾ ਮੰਤਰੀ ਸ਼ਿਬਲੀ ਫਰਾਜ਼ ਮੁਤਾਬਕ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਿਕਟੌਕ ਦੇ ਅਸ਼ਲੀਲ ਕੰਟੈਂਟ ਨੂੰ ਲੈ ਕੇ 15 ਵਾਰ ਗੱਲ ਕਰ ਚੁੱਕੇ ਹਨ ਪਰ ਬਾਈਟਡਾਂਸ ਨੇ ਇਸ ਗੱਲਬਾਤ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਈ। ਇਮਰਾਨ ਨੂੰ ਟਿਕਟੌਕ ਤੋਂ ਡਾਟਾ ਸਕਿਓਰਟੀ ਨਹੀਂ ਬਲਕਿ ਅਸ਼ਲੀਲਤਾ ਨੂੰ ਲੈ ਕੇ ਦਿੱਕਤ ਸੀ ਜਿਸ ਤੋਂ ਬਾਅਦ ਉਹ ਬੈਨ ’ਤੇ ਲੰਬੇ ਸਮੇਂ ਤੋਂ ਵਿਚਾਰ ਕਰ ਰਹੇ ਹਨ।
 


Karan Kumar

Content Editor

Related News