TikTok Ban: US, UK ਤੋਂ ਬਾਅਦ ਹੁਣ ਇਸ ਦੇਸ਼ ਨੇ Tiktok 'ਤੇ ਲਾਈ ਪਾਬੰਦੀ, ਦੱਸੀ ਇਹ ਵਜ੍ਹਾ

Saturday, Mar 18, 2023 - 08:52 PM (IST)

TikTok Ban: US, UK ਤੋਂ ਬਾਅਦ ਹੁਣ ਇਸ ਦੇਸ਼ ਨੇ Tiktok 'ਤੇ ਲਾਈ ਪਾਬੰਦੀ, ਦੱਸੀ ਇਹ ਵਜ੍ਹਾ

ਇੰਟਰਨੈਸ਼ਨਲ ਡੈਸਕ : ਅਮਰੀਕਾ ਅਤੇ ਬ੍ਰਿਟੇਨ ਦੀਆਂ ਸਰਕਾਰਾਂ ਤੋਂ ਬਾਅਦ ਹੁਣ ਨਿਊਜ਼ੀਲੈਂਡ ਨੇ ਚਾਈਨੀਜ਼ ਸ਼ਾਰਟ ਰੀਲ ਐਪ ਟਿਕਟਾਕ (Tiktok) 'ਤੇ ਪਾਬੰਦੀ ਲਗਾ ਦਿੱਤੀ ਹੈ। ਬ੍ਰਿਟੇਨ ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਕਦਮਾਂ ਦੇ ਮੱਦੇਨਜ਼ਰ ਅਜਿਹਾ ਕੀਤਾ ਹੈ। 'ਦਿ ਨਿਊਯਾਰਕ ਟਾਈਮਜ਼' ਦੇ ਅਨੁਸਾਰ, ਬ੍ਰਿਟੇਨ ਨੇ ਵੀਰਵਾਰ ਨੂੰ ਇਕ ਚੀਨੀ ਕੰਪਨੀ ਦੁਆਰਾ ਵੀਡੀਓ-ਸ਼ੇਅਰਿੰਗ ਐਪ ਦੀ ਮਲਕੀਅਤ ਨਾਲ ਜੁੜੇ ਸੁਰੱਖਿਆ ਡਰ ਦਾ ਹਵਾਲਾ ਦਿੰਦਿਆਂ TikTok 'ਤੇ ਤੁਰੰਤ ਪਾਬੰਦੀ ਦਾ ਐਲਾਨ ਕੀਤਾ। ਸੰਸਦ ਵਿੱਚ ਬੋਲਦਿਆਂ ਡਚੀ ਆਫ਼ ਲੈਂਕੈਸਟਰ ਦੇ ਚਾਂਸਲਰ ਓਲੀਵਰ ਡਾਉਡੇਨ ਨੇ ਇਸ ਪਾਬੰਦੀ ਨੂੰ 'ਸਾਵਧਾਨੀ' ਵਜੋਂ ਚੁੱਕਿਆ ਕਦਮ ਦੱਸਿਆ। ਅਮਰੀਕਾ, ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਸ਼ਾਖਾ, ਕੈਨੇਡਾ ਅਤੇ ਭਾਰਤ ਨੇ ਪਹਿਲਾਂ ਹੀ ਅਜਿਹੇ ਕਦਮ ਚੁੱਕੇ ਹਨ।

ਇਹ ਵੀ ਪੜ੍ਹੋ : PM ਮੋਦੀ ਤੇ ਸ਼ੇਖ ਹਸੀਨਾ ਨੇ ਪਹਿਲੀ ਕਰਾਸ ਬਾਰਡਰ ਤੇਲ ਪਾਈਪਲਾਈਨ ਦਾ ਕੀਤਾ ਉਦਘਾਟਨ

ਦਿ ਨਿਊਯਾਰਕ ਟਾਈਮਜ਼ ਦੇ ਅਨੁਸਾਰ, ਡਾਉਡੇਨ ਨੇ ਕਿਹਾ ਕਿ ਸੋਸ਼ਲ ਮੀਡੀਆ ਐਪਸ ਸਰਕਾਰੀ ਉਪਕਰਨਾਂ 'ਤੇ ਸੰਪਰਕ, ਉਪਭੋਗਤਾ ਸਮੱਗਰੀ ਅਤੇ ਭੂ-ਸਥਾਨ ਡਾਟਾ (Geolocation Data) ਸਮੇਤ ਵੱਡੀ ਮਾਤਰਾ ਵਿੱਚ ਯੂਜ਼ਰਸ ਡਾਟਾ ਇਕੱਤਰ ਅਤੇ ਸਟੋਰ ਕਰਦੀਆਂ ਹਨ, ਜੋ ਕਿ ਸੰਵੇਦਨਸ਼ੀਲ ਹੋ ਸਕਦੇ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ TikTok ਨੇ ਆਪਣੇ ਮਾਲਕ ਚੀਨੀ ਕੰਪਨੀ ByteDance ਦੇ ਕਾਰਨ ਸਭ ਤੋਂ ਵੱਧ ਸ਼ੱਕ ਪੈਦਾ ਕੀਤਾ ਹੈ। ਬ੍ਰਿਟੇਨ ਦੀਆਂ ਕਾਰਵਾਈਆਂ ਕਈ ਪੱਛਮੀ ਸਰਕਾਰਾਂ ਵਿੱਚ ਪ੍ਰਗਟਾਏ ਗਏ ਡਰ ਨੂੰ ਦਰਸਾਉਂਦੀਆਂ ਹਨ ਕਿ TikTok ਬੀਜਿੰਗ ਵਿੱਚ ਸਰਕਾਰ ਨਾਲ ਸਿਆਸਤਦਾਨਾਂ ਅਤੇ ਸੀਨੀਅਰ ਅਧਿਕਾਰੀਆਂ ਦੁਆਰਾ ਵਰਤੀਆਂ ਜਾਂਦੀਆਂ ਡਿਵਾਈਸਜ਼ ਤੋਂ ਸੰਵੇਦਨਸ਼ੀਲ ਡਾਟਾ ਸਾਂਝਾ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : CCI ਨੇ ਗੂਗਲ 'ਤੇ ਯੂਜ਼ਰਸ ਦੇ ਡਾਟਾ 'ਤੇ ਏਕਾਧਿਕਾਰ ਦਾ ਲਗਾਇਆ ਦੋਸ਼, ਕਿਹਾ- ਕਮਾ ਰਿਹਾ ਮੋਟਾ ਪੈਸਾ

ਬ੍ਰਿਟੇਨ ਵੱਲੋਂ ਨੀਤੀ ਨੂੰ ਸਖਤ ਕਰਨ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਪਾਬੰਦੀ ਦਾ ਐਲਾਨ ਕੀਤਾ ਗਿਆ। ਸੋਮਵਾਰ ਨੂੰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਚੀਨ ਨੂੰ ਅੰਤਰਰਾਸ਼ਟਰੀ ਵਿਵਸਥਾ ਲਈ 'ਇਕੋਨਿਕਲ ਚੈਲੇਂਜ' (Econical Challenge) ਦੱਸਿਆ, ਜਿਵੇਂ ਕਿ ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਨਵਾਂ ਨਿਰਦੇਸ਼ ਸਿਰਫ਼ ਸਰਕਾਰੀ ਅਧਿਕਾਰੀਆਂ ਦੇ ਦਫ਼ਤਰੀ ਕੰਮ ਵਾਲੇ ਫ਼ੋਨਾਂ 'ਤੇ ਲਾਗੂ ਹੁੰਦਾ ਹੈ ਅਤੇ ਡਾਉਡੇਨ ਦੁਆਰਾ ਸਰਕਾਰੀ ਡਾਟਾ ਦੀ ਸੰਭਾਵੀ ਕਮਜ਼ੋਰੀ ਨੂੰ ਹੱਲ ਕਰਨ ਲਈ ਇਕ ਅਨੁਪਾਤਕ ਪਹੁੰਚ ਵਜੋਂ ਦਰਸਾਇਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਸਮੇਤ ਕਈ ਦੇਸ਼ ਇਸ ਚੀਨੀ ਐਪ 'ਤੇ ਪਾਬੰਦੀ ਲਗਾ ਚੁੱਕੇ ਹਨ। ਸਾਲ 2020 'ਚ ਗਲਵਾਨ ਹਿੰਸਾ ਤੋਂ ਬਾਅਦ ਭਾਰਤ ਨੇ ਕਈ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ 'ਚੋਂ ਟਿਕਟਾਕ ਐਪ ਪ੍ਰਮੁੱਖ ਸੀ। ਲੋਕ Tiktok 'ਤੇ ਛੋਟੀਆਂ ਰੀਲਾਂ ਬਣਾਉਂਦੇ ਹਨ ਅਤੇ ਇਸ ਰਾਹੀਂ ਕਮਾਈ ਵੀ ਕਰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News