ਅਮਰੀਕਾ ਦੀ ਚੀਨ ਨੂੰ ਵੱਡੀ ਰਾਹਤ; ਟਿਕਟਾਕ ਤੇ ਚੀਨੀ ਫੋਨ ਅਮਰੀਕਾ ਦੀ ਸੁਰੱਖਿਆ ਲਈ ਖ਼ਤਰਾ ਨਹੀਂ: ਟਰੰਪ
Friday, Jan 24, 2025 - 06:43 PM (IST)
ਵਾਸ਼ਿੰਗਟਨ (ਵਿਸ਼ੇਸ਼)- ਚੀਨ ਨੂੰ ਵੱਡੀ ਰਾਹਤ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ’ਚ ਬਣੇ ਫੋਨ ਅਤੇ ਕੰਪਿਊਟਰ ਅਮਰੀਕਾ ਦੀ ਸੁਰੱਖਿਆ ਲਈ ਖ਼ਤਰਾ ਨਹੀਂ ਹਨ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਚੀਨ ਦਾ ਵੀਡੀਓ ਸ਼ੇਅਰਿੰਗ ਪਲੇਟਫਾਰਮ ਟਿਕਟਾਕ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦਾ ਹੈ।
ਫੋਕਸ ਨਿਊਜ਼ ਦੇ ਇਕ ਸਵਾਲ ’ਤੇ ਟਿਕਟਾਕ ਦਾ ਬਚਾਅ ਕਰਦੇ ਹੋਏ ਟਰੰਪ ਨੇ ਕਿਹਾ ਵੀਡੀਓ ਦੇਖਣ ਵਾਲੇ ਸਾਡੇ ਨੌਜਵਾਨਾਂ ਅਤੇ ਬੱਚਿਆਂ ਦੀ ਜਾਸੂਸੀ ਕਰਕੇ ਚੀਨ ਕੀ ਕਰ ਲਵੇਗਾ? ਟਰੰਪ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਕੀ ਟਿਕਟਾਕ ਰਾਹੀਂ ਅਮਰੀਕੀ ਯੂਜ਼ਰਸ ਦੀ ਚੀਨ ਜਾਸੂਸੀ ਕਰ ਸਕਦਾ ਹੈ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਚੀਨੀ ਟੈਲੀਫੋਨ ਅਤੇ ਤੁਹਾਡੇ ਕੰਪਿਊਟਰ ਵੀ ਬਣਾ ਰਹੇ ਹਨ, ਉਹ ਹੋਰ ਕਈ ਚੀਜ਼ਾਂ ਬਣਾ ਰਹੇ ਹਨ। ਇਹ ਸਾਡੇ ਲਈ ਕੋਈ ਵੱਡਾ ਖ਼ਤਰਾ ਨਹੀਂ ਹੈ।
ਇਹ ਵੀ ਪੜ੍ਹੋ: ਜਦੋਂ ਲਾਈਸੈਂਸ ਰੀਨਿਊ ਕਰਵਾ ਰਹੀ ਔਰਤ ਨੂੰ ਮਿਲਿਆ ਅਜਿਹਾ ਜਵਾਬ, 'ਤੁਸੀਂ ਤਾਂ ਮਰ ਚੁੱਕੇ ਹੋ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8