ਬ੍ਰਿਟਿਸ਼ PM ਨੇ ਓਮੀਕਰੋਨ ਸਬੰਧੀ 'Tidal Wave' ਦੀ ਦਿੱਤੀ ਚਿਤਾਵਨੀ, ਵਧਾਇਆ ਚਿਤਾਵਨੀ ਪੱਧਰ

Monday, Dec 13, 2021 - 01:00 PM (IST)

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਓਮੀਕਰੋਨ ਦੀ ਇਕ 'Tidal Wave' ਦੀ ਚਿਤਾਵਨੀ ਦਿੱਤੀ। ਇਸ ਦੇ ਨਾਲ ਹੀ ਦਸੰਬਰ ਦੇ ਅਖੀਰ ਤੱਕ ਇਕ ਮਹੀਨੇ ਤੱਕ 18 ਤੋਂ ਵੱਧ ਉਮਰ ਦੇ ਬੱਚਿਆਂ ਨੂੰ ਬੂਸਟਰ ਡੋਜ਼ ਦੇਣ ਦਾ ਟੀਚਾ ਨਿਰਧਾਰਤ ਕੀਤਾ। ਜਾਨਸਨ ਨੇ ਕਿਹਾ ਕਿ ਕਿਸੇ ਨੂੰ ਵੀ ਘਬਰਾਉਣਾ ਨਹੀਂ ਹੋਣਾ ਚਾਹੀਦਾ ਕਿਉਂਕਿ ਓਮੀਕਰੋਨ ਦੀ ਇਕ Tidal ਲਹਿਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਮੈਡੀਕਲ ਸਲਾਹਕਾਰਾਂ ਨੇ ਵੇਰੀਐਂਟ ਨਾਲ ਇਨਫੈਕਸ਼ਨ ਵਿਚ ਤੇਜ਼ੀ ਨਾਲ ਵਾਧੇ ਕਾਰਨ ਚਿਤਾਵਨੀ ਐਲਰਟ ਦਾ ਪੱਧਰ ਵਧਾ ਦਿੱਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਨਵੇਂ ਵਾਇਰਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਅਸੀਂ ਕੌੜੇ ਅਨੁਭਵ ਤੋਂ ਜਾਣਦੇ ਹਾਂ ਕਿ ਇਹ ਜਾਨਲੇਵਾ ਵਾਇਰਸ ਕਿਵੇਂ ਵਿਕਸਿਤ ਹੁੰਦੇ ਹਨ। 

ਸ਼ਨੀਵਾਰ ਨੂੰ ਦੇਸ਼ ਵਿਚ ਕੁੱਲ 1898 ਮਾਮਲੇ ਸਨ ਜਦਕਿ ਐਤਵਾਰ ਨੂੰ ਇਹਨਾਂ ਵਿਚ 65 ਫੀਸਦੀ ਵਾਧਾ ਦਰਜ ਕੀਤਾ ਗਿਆ। ਐਤਵਾਰ ਨੂੰ ਕੋਵਿਡ ਦੇ 1239 ਹੋਰ ਪੁਸ਼ਟੀ ਕੀਤੇ ਮਾਮਲੇ ਦਰਜ ਕੀਤੇ ਜਾਣ ਦੇ ਬਾਅਦ ਪੰਜਵੇਂ ਪੜਾਅ ਦੇ ਕੋਵਿਡ ਐਲਰਟ ਪੱਧਰ ਵਿਚ ਵਾਧਾ ਕੀਤਾ ਗਿਆ। ਬ੍ਰਿਟੇਨ ਵਿਚ ਓਮੀਕਰੋਨ ਦੇ ਕੁੱਲ ਮਾਮਲਿਆਂ ਦੀ ਗਿਣਤੀ 3137 ਹੋ ਗਈ ਹੈ। ਬ੍ਰਿਟੇਨ ਨੇ ਜੂਨ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕੀਤੀ ਅਤੇ ਐਲਰਟ ਪੱਧਰ ਤਿੰਨ ਪੜਾਅ 'ਤੇ ਸੀ ਜਿਸ ਦਾ ਮਤਲਬ ਹੈ ਕਿ ਮਹਾਮਾਰੀ ਸਧਾਰਨ ਰੁਝਾਨ ਵਿਚ ਹੈ। ਪੱਧਰ ਚਾਰ ਦਾ ਮਤਲਬ ਹੈ ਕਿ ਪ੍ਰਸਾਰਨ ਉੱਚ ਹੈ ਅਤੇ ਸਿਹਤ ਸੇਵਾਵਾਂ 'ਤੇ ਦਬਾਅ ਵਿਆਪਕ ਅਤੇ ਜ਼ਿਆਦਾ ਜਾਂ ਵੱਧ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਨੇ ਕੀਤੀ ਮੁਲਾਕਾਤ, ਰੱਖਿਆ ਸਮਝੌਤੇ 'ਤੇ ਕੀਤੇ ਦਸਤਖ਼ਤ

ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੇ ਚਾਰ ਮੁੱਖ ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ, ਇਕ ਜਨਤਕ ਸਿਹਤ ਬੌਡੀ ਦੀ ਸਲਾਹ ਤੋਂ ਚੁੱਕਿਆ ਗਿਆ ਸੀ। ਇਸ ਵਿਚਕਾਰ ਕੋਵਿਡ-19 ਕਾਰਨ ਲਾਗੂ ਤਾਲਾਬੰਦੀ ਦੌਰਾਨ ਸਮਾਜਿਕ ਮੇਲ-ਮਿਲਾਪ 'ਤੇ ਲੱਗੀ ਪਾਬੰਦੀ ਦੌਰਾਨ ਪਿਛਲੇ ਸਾਲ ਦਸੰਬਰ ਵਿਚ ਡਾਊਨਿੰਗ ਸਟ੍ਰੀਟ ਵਿਚ ਆਯੋਜਿਤ ਇਕ ਕਥਿਤ ਸਮਾਗਮ ਦੀ ਤਸਵੀਰ ਐਤਵਾਰ ਨੂੰ ਸਾਹਮਣੇ ਆਉਣ ਦੇ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਿਵਾਦਾਂ ਵਿਚ ਘਿਰ ਗਏ ਹਨ ਅਤੇ ਦਬਾਅ ਵਿਚਕਾਰ ਕੋਵਿਡ ਸਬੰਧੀ ਉਹਨਾਂ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ।


Vandana

Content Editor

Related News