ਤਿੱਬਤੀ ਲੋਕਾਂ ਦੀ ਮਜ਼ਬੂਤ ਇੱਛਾਸ਼ਕਤੀ ਦੀ ਅਗਵਾਈ ਕਰਦੇ ਹਨ ਦਲਾਈਲਾਮਾ : ਪੇਲੋਸੀ
Saturday, Mar 09, 2019 - 08:53 PM (IST)

ਵਾਸ਼ਿੰਗਟਨ (ਪੀ.ਟੀ.ਆਈ) ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਰੂਹਾਨੀ ਨੇਤਾ ਦਲਾਈਲਾਮਾ ਤਿੱਬਤੀ ਲੋਕਾਂ ਦੀ ਮਜ਼ਬੂਤ ਇੱਛਾਸ਼ਕਤੀ ਦੀ ਅਗਵਾਈ ਕਰਦੇ ਹਨ। ਪੋਲੋਸੀ ਨੇ ਕਿਹਾ ਕਿ ਦਲਾਈਲਾਮਾ ਨੂੰ ਭਾਰਤ ਵਿਚ ਸ਼ਰਨ ਲਏ ਹੁਣ 60 ਸਾਲ ਹੋ ਜਾਣਗੇ। ਉਨਾਂ ਕਿਹਾ ਕਿ ਜਦੋਂ ਤੱਕ ਸਾਰੇ ਤਿੱਬਤੀਆਂ ਨੂੰ ਸ਼ਾਂਤੀ ਤੇ ਖੁਸ਼ਹਾਲੀ ਨਾਲ ਰਹਿਣ ਦੀ ਆਜ਼ਾਦੀ ਨਹੀ ਮਿਲਦੀ, ਕਾਂਗਰਸ ਉਦੋਂ ਤੱਕ ਕਦਮ ਉਠਾਉਣਾ ਜਾਰੀ ਰੱਖੇਗੀ।