ਪਾਕਿਸਤਾਨ ''ਚ ਫੌਜ ਦੀ ਕਾਰਵਾਈ ''ਚ 3 ਅੱਤਵਾਦੀ ਢੇਰ

Monday, Nov 04, 2024 - 03:06 PM (IST)

ਪਾਕਿਸਤਾਨ ''ਚ ਫੌਜ ਦੀ ਕਾਰਵਾਈ ''ਚ 3 ਅੱਤਵਾਦੀ ਢੇਰ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿਚ ਪੁਲਸ, ਸੁਰੱਖਿਆ ਬਲਾਂ ਅਤੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਦੀ ਸਾਂਝੀ ਕਾਰਵਾਈ ਵਿਚ 3 ਅੱਤਵਾਦੀ ਮਾਰੇ ਗਏ ਅਤੇ 2 ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੀ.ਟੀ.ਡੀ. ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਐਤਵਾਰ ਨੂੰ ਸੂਬੇ ਦੇ ਮੁਸਾਖੇਲ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸੜਕ ਕਿਨਾਰੇ ਅੱਤਵਾਦੀਆਂ ਦੀ ਸੰਭਾਵਿਤ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਇੱਕ ਮੁਹਿੰਮ ਚਲਾਈ।

ਇਹ ਵੀ ਪੜ੍ਹੋ: ਊਰਜਾ ਉਤਪਾਦਨ ਨੂੰ ਵਧਾਉਣ ਦੇ ਸੰਕਲਪ ਨਾਲ UAE ਦਾ ਸਾਲਾਨਾ ਤੇਲ ਤੇ ਗੈਸ ਸੰਮੇਲਨ ਸ਼ੁਰੂ

ਬਿਆਨ ਵਿਚ ਕਿਹਾ ਗਿਆ ਹੈ ਕਿ ਜਦੋਂ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਨਜ਼ਰ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ 10 ਤੋਂ 12 ਅੱਤਵਾਦੀਆਂ 'ਤੇ ਪਈ ਤਾਂ ਕਾਰਵਾਈ ਦੌਰਾਨ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਵਿਚ 3 ਅੱਤਵਾਦੀ ਮਾਰੇ ਗਏ ਅਤੇ 2 ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਬਾਕੀ ਮੌਕੇ ਤੋਂ ਭੱਜ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਫਰਾਰ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਆਪਰੇਸ਼ਨ ਦੌਰਾਨ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਪੇਸ ਸਟੇਸ਼ਨ 'ਤੇ 6 ਮਹੀਨੇ ਬਿਤਾਉਣ ਤੋਂ ਬਾਅਦ ਧਰਤੀ 'ਤੇ ਸੁਰੱਖਿਅਤ ਪਰਤੇ ਚੀਨ ਦੇ 3 ਪੁਲਾੜ ਯਾਤਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News