ਲੀਬੀਆ ਵਿਚ ਅੱਤਵਾਦੀਆਂ ਦੇ ਹਮਲੇ ਵਿਚ ਤਿੰਨ ਫੌਜੀ ਮਾਰੇ ਗਏ : ਅਧਿਕਾਰੀ
Saturday, May 18, 2019 - 04:23 PM (IST)

ਬੇਨਗਾਜ਼ੀ (ਏ.ਪੀ.)- ਲੀਬੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਜੱਲਾਹ ਸ਼ਹਿਰ ਵਿਚ ਇਕ ਜਾਂਚ ਚੌਕੀ 'ਤੇ ਹਮਲਾ ਕੀਤਾ ਜਿਸ ਵਿਚ ਤਿੰਨ ਫੌਜੀ ਮਾਰੇ ਗਏ। ਲੀਬੀਆ ਦੀ ਖੁਦ ਬਣੀ ਰਾਸ਼ਟਰੀ ਫੌਜ ਨੇ ਇਕ ਬਿਆਨ ਵਿਚ ਦੱਸਿਆ ਕਿ ਅੱਤਵਾਦੀਆਂ ਨੇ ਰਾਜਧਾਨੀ ਤਿਰਪੋਲੀ ਤੋਂ ਦੱਖਣੀ ਪੂਰਬ ਵਿਚ ਲਗਭਗ 750 ਕਿਲੋਮੀਟਰ ਦੂਰ ਸਥਿਤ ਜੱਲਾਹ ਸ਼ਹਿਰ ਵਿਚ ਸ਼ਨੀਵਾਰ ਨੂੰ ਇਕ ਹਮਲੇ ਵਿਚ ਚਾਰ ਫੌਜੀਆਂ ਨੂੰ ਫੜ ਲਿਆ ਪਰ ਫੌਜੀਆਂ ਨੇ ਉਨ੍ਹਾਂ ਵਿਚੋਂ ਤਿੰਨ ਨੂੰ ਛੁਡਾ ਲਿਆ। ਇਸਲਾਮਿਕ ਸਟੇਟ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।