ਵਾਲ, ਦਾੜ੍ਹੀ ਕੱਟੇ ਬਿਨਾਂ ਇਲੀਟ ਫੋਰਸ ਦੀ ਸਿਖਲਾਈ ਲਈ ਅਦਾਲਤ ਪੁੱਜੇ 3 ਅਮਰੀਕੀ ਸਿੱਖ
Friday, Oct 14, 2022 - 04:49 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਮਰੀਨ ਸੇਵਾ ਦੇ ਤਿੰਨ ਭਵਿੱਖੀ ਸਿੱਖ ਸੈਨਿਕਾਂ ਨੇ ਫੈਡਰਲ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਤਾਂ ਜੋ ਉਨ੍ਹਾਂ ਨੂੰ ਵਾਲ ਤੇ ਦਾੜ੍ਹੀ ਕੱਟੇ ਬਿਨਾਂ ਅਤੇ ਪੱਗ ਨਾਲ ਇਲੀਟ ਫੋਰਸ ਦੀ ਸਿਖਲਾਈ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ।ਡਿਸਟ੍ਰਿਕਟ ਆਫ ਕੋਲੰਬੀਆ ਕੋਰਟ ਆਫ ਅਪੀਲ ਦੇ ਜੱਜਾਂ ਨੇ ਮੰਗਲਵਾਰ ਨੂੰ ਆਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਹਲ ਦੀਆਂ ਅਪੀਲਾਂ 'ਤੇ ਸੁਣਵਾਈ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਕਤਲ ਕੀਤੇ ਪੰਜਾਬੀ ਪਰਿਵਾਰ ਦਾ ਸ਼ਨੀਵਾਰ ਨੂੰ ਹੋਵੇਗਾ ਸਸਕਾਰ; ਸ਼ੱਕੀ ਨੇ ਨਹੀਂ ਕਬੂਲਿਆ ਗੁਨਾਹ
ਮਰੀਨ ਟਾਈਮਜ਼ ਦੀ ਰਿਪੋਰਟ ਮੁਤਾਬਕ ਇੱਕ ਹੇਠਲੀ ਅਦਾਲਤ ਨੇ ਉਹਨਾਂ ਨੂੰ ਉਹਨਾਂ ਦੇ ਧਾਰਮਿਕ ਵਿਸ਼ਵਾਸ ਦੇ ਪ੍ਰਤੀਕਾਂ ਦੇ ਨਾਲ ਮਰੀਨ ਕੋਰ ਦੀ ਮੁੱਢਲੀ ਸਿਖਲਾਈ ਦੇਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਸਤੰਬਰ ਵਿਚ ਅਪੀਲੀ ਅਦਾਲਤ ਦਾ ਰੁਖ਼ ਕੀਤਾ। ਮਰੀਨ ਫੋਰਸ ਦਾ ਤਰਕ ਹੈ ਕਿ ਰਾਸ਼ਟਰੀ ਹਿੱਤਾਂ ਲਈ ਇਕਸਾਰਤਾ ਬਣਾਈ ਰੱਖਣ ਲਈ ਕੋਰ ਦੇ ਨਿਯਮਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ। ਗੌਰਤਲਬ ਹੈ ਕਿ ਸਿੱਖ ਧਰਮ ਵਿਚ ਆਪਣੇ ਵਾਲ ਅਤੇ ਦਾੜ੍ਹੀ ਨਾ ਕੱਟਣ ਅਤੇ ਕੰਘੀ, ਕਿਰਪਾਨ, ਕੜਾ ਅਤੇ ਕੱਛਾ ਪਹਿਨਣਾ ਲਾਜ਼ਮੀ ਹੈ।