380 ਲੋਕਾਂ ਨੂੰ ਕੱਢਣ ਲਈ ਰੂਸ ਦੇ ਤਿੰਨ ਜਹਾਜ਼ ਪਹੁੰਚੇ ਅਫਗਾਨਿਸਤਾਨ

Thursday, Nov 18, 2021 - 06:13 PM (IST)

ਮਾਸਕੋ (ਯੂ.ਐੱਨ.ਆਈ.): ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮਾਂ ਅਨੁਸਾਰ ਰੂਸ ਅਤੇ ਹੋਰ ਦੇਸ਼ਾਂ ਦੇ 380 ਨਾਗਰਿਕਾਂ ਨੂੰ ਕੱਢਣ ਲਈ ਵੀਰਵਾਰ ਨੂੰ ਤਿੰਨ ਰੂਸੀ IV-76 ਫ਼ੌਜੀ ਟਰਾਂਸਪੋਰਟ ਜਹਾਜ਼ ਅਫਗਾਨਿਸਤਾਨ ਪਹੁੰਚੇ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਜਾਰੀ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤ-ਆਸਟ੍ਰੇਲੀਆ ਸਬੰਧ ਸਮੇਂ ਦੇ ਨਾਲ ਹੋਰ ਹੋਣਗੇ ਮਜ਼ਬੂਤ : ਸਕੌਟ ਮੌਰੀਸਨ

ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਜਾਰੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਰੂਸੀ ਸੰਘ ਦੇ 380 ਤੋਂ ਵੱਧ ਨਾਗਰਿਕਾਂ ਨੂੰ ਕੱਢਣ ਲਈ ਫ਼ੌਜੀ ਟਰਾਂਸਪੋਰਟ ਜਹਾਜ਼ ਨੂੰ ਰਵਾਨਾ ਕੀਤਾ ਗਿਆ ਹੈ। CSTO ਦੇ ਮੈਂਬਰ ਰਾਜਾਂ (ਬੇਲਾਰੂਸ, ਕਿਰਗਿਸਤਾਨ, ਅਰਮੀਨੀਆ) ਯੂਕਰੇਨ ਅਤੇ ਅਫਗਾਨਿਸਤਾਨ ਲਈ ਮਦਦ ਦੀ ਵਿਵਸਥਾ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਤਿੰਨ ਜਹਾਜ਼ਾਂ ਵਿੱਚ ਅਫਗਾਨਿਸਤਾਨ ਦੇ ਲੋਕਾਂ ਲਈ ਮਨੁੱਖੀ ਸਹਾਇਤਾ ਵਜੋਂ 36 ਟਨ ਭੋਜਨ ਸਮੱਗਰੀ ਭੇਜੀ ਗਈ ਸੀ।

ਪੜ੍ਹੋ ਇਹ ਅਹਿਮ ਖਬਰ -World Record Day : ਸ਼ਖਸ ਨੇ ਹੱਥਾਂ 'ਤੇ ਤੁਰਦੇ ਹੋਏ ਕਾਰ ਨੂੰ 50 ਮੀਟਰ ਤੱਕ ਖਿੱਚਿਆ (ਵੀਡੀਓ) 


Vandana

Content Editor

Related News