ਬਗਦਾਦ ''ਚ ਅਮਰੀਕੀ ਦੂਤਘਰ ਕੋਲ ਮੁੜ ਦਾਗੇ ਗਏ ਰਾਕੇਟ

01/21/2020 8:36:40 AM

ਬਗਦਾਦ— ਇਰਾਕੀ ਰਾਜਧਾਨੀ ਦੇ ਹਾਈ ਸਕਿਓਰਿਟੀ ਗ੍ਰੀਨ ਜ਼ੋਨ 'ਚ ਅਮਰੀਕੀ ਦੂਤਘਰ ਕੋਲ ਰਾਕੇਟ ਦਾਗੇ ਗਏ ਹਨ। ਸੁਰੱਖਿਆ ਸੂਤਰਾਂ ਮੁਤਾਬਕ ਬਗਦਾਦ 'ਚ ਅਮਰੀਕੀ ਦੂਤਘਰ ਕੋਲ 3 ਰਾਕੇਟ ਦਾਗ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਜ਼ਖਮੀਆਂ ਦੀ ਕੋਈ ਜਾਣਕਾਰੀ ਨਹੀਂ ਹੈ। ਉੱਥੇ ਹੀ ਰਾਕੇਟ ਦਾਗਣ ਦੇ ਤੁਰੰਤ ਬਾਅਦ ਪੂਰੇ ਖੇਤਰ 'ਚ ਰਾਕੇਟ ਨਾਲ ਹਮਲਾ ਹੋਣ ਦਾ ਅਲਾਰਮ ਵੱਜਣ ਲੱਗ ਗਿਆ। ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਬਗਦਾਦ ਦੇ ਗ੍ਰੀਨ ਜ਼ੋਨ 'ਚ ਕਤਯੂਸ਼ਾ ਰਾਕੇਟ ਦਾਗੇ ਗਏ। ਸੂਤਰਾਂ ਨੇ ਦੱਸਿਆ ਕਿ ਰਾਕੇਟ ਬਗਦਾਦ ਦੇ ਬਾਹਰ ਜ਼ਫਰਨਿਆਹ ਜ਼ਿਲੇ ਤੋਂ ਲਾਂਚ ਕੀਤੇ ਗਏ ਸਨ।

ਨਵੇਂ ਸਾਲ 'ਚ ਕਈ ਵਾਰ ਗ੍ਰੀਨ ਜ਼ੋਨ 'ਚ ਹਮਲੇ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਾਅਦ ਤੋਂ ਹੀ ਲਗਾਤਾਰ ਈਰਾਨ ਅਮਰੀਕਾ ਤੋਂ ਬਦਲਾ ਲੈਣ ਦੀ ਤਿਆਰੀ 'ਚ ਹੈ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਅਮਰੀਕੀ ਦੂਤਘਰ 'ਤੇ ਹਮਲਾ ਕੀਤਾ ਗਿਆ ਸੀ। ਇਸ ਦੇ ਬਾਅਦ 6 ਜਨਵਰੀ ਨੂੰ ਅਮਰੀਕੀ ਟਿਕਾਣੇ 'ਤੇ ਰਾਕੇਟ ਦਾਗੇ ਗਏ।
8 ਜਨਵਰੀ ਨੂੰ ਅਲ ਅਸਦ ਅਤੇ ਇਰਬਿਲ ਦੇ ਦੋ ਫੌਜੀ ਟਿਕਾਣਿਆਂ 'ਤੇ ਦਰਜਨਾਂ ਬੈਲਿਸਟਿਕ ਮਿਜ਼ਾਇਲਾਂ ਦਾਗੀਆਂ ਗਈਆਂ ਸਨ। ਇਸ ਦੇ ਬਾਅਦ 13  ਜਨਵਰੀ ਨੂੰ ਏਅਰਬੇਸ 'ਤੇ ਹਮਲਾ ਕੀਤਾ ਗਿਆ। ਉੱਥੇ ਹੀ 15 ਜਨਵਰੀ ਨੂੰ ਵੀ ਇਰਾਕੀ ਏਅਰਬੇਸ 'ਤੇ ਰਾਕੇਟ ਹਮਲਾ ਕੀਤਾ ਗਿਆ ਸੀ। ਦੱਸ ਦਈਏ ਕਿ ਅਮਰੀਕਾ ਨੇ ਗ੍ਰੀਨ ਜ਼ੋਨ 'ਤੇ ਹਾਲ ਦੇ ਸਮੇਂ ਇਸ ਤਰ੍ਹਾਂ ਦੇ ਹਮਲਿਆਂ ਲਈ ਈਰਾਨ ਸਮਰਥਿਤ ਨੀਮ ਫੌਜ ਸਮੂਹਾਂ ਨੂੰ ਦੋਸ਼ੀ ਠਹਿਰਾਇਆ ਹੈ।


Related News