ਯੂਰਪੀ ਸੰਸਦ ਲਈ ਚੁਣੇ ਗਏ ਭਾਰਤੀ ਮੂਲ ਦੇ 3 ਬ੍ਰਿਟੇਨ ਨਾਗਰਿਕ
Wednesday, May 29, 2019 - 01:17 PM (IST)
ਲੰਡਨ— ਭਾਰਤੀ ਮੂਲ ਦੇ ਤਿੰਨ ਬ੍ਰਿਟਿਸ਼ ਨਾਗਰਿਕ ਦਿਨੇਸ਼ ਧਮੀਜਾ, ਨੀਨਾ ਗਿੱਲ ਅਤੇ ਕਲਾਊਡ ਮੋਰਸੇ ਨਵੀਂ ਯੂਰਪੀ ਸੰਸਦ ਦੇ ਮੈਂਬਰ ਦੇ ਰੂਪ 'ਚ ਚੁਣੇ ਗਏ ਹਨ। ਉਦਾਰਵਾਦੀ ਡੈਮੋਕ੍ਰੇਟਿਕ ਪਾਰਟੀ ਦੇ ਧਮੀਜਾ ਨੇ ਕਿਹਾ ਕਿ ਲੋਕ ਸਾਡੇ ਤੋਂ ਖੁਸ਼ ਹਨ। ਲੇਬਰ ਅਤੇ ਟੋਰੀ ਪਾਰਟੀ ਦੇ ਵੋਟਰ ਆਪਣੀ ਪਾਰਟੀਆਂ ਤੋਂ ਪ੍ਰੇਸ਼ਾਨ ਹੋ ਰਹੇ ਸਨ।
ਧਮੀਜਾ ਈਬੁਕਰਸ ਡਾਟ ਕਾਮ ਦੇ ਸੰਸਥਾਪਕ ਅਤੇ ਸੀ. ਈ. ਓ. ਹਨ ਅਤੇ ਯੂਰਪੀ ਸੰਘ 'ਚ ਰਹਿਣ ਦੇ ਕੱਟੜ ਸਮਰਥਕ ਹਨ। ਉੱਥੇ ਲੇਬਰ ਪਾਰਟੀ ਦੀ ਮੈਂਬਰ ਚੁਣੀ ਗਈ ਨੀਨਾ ਗਿੱਲ ਨੇ ਕਿਹਾ ਕਿ ਉਹ ਯੂਰਪੀ ਯੂਨੀਅਨ ਅਤੇ ਭਾਰਤ ਵਿਚਕਾਰ ਗੱਲਬਾਤ ਅੱਗੇ ਵਧਾਉਣ, ਜਲਵਾਯੂ ਪਰਿਵਰਤਨ, ਮਨੁੱਖੀ ਅਧਿਕਾਰ ਅਤੇ ਲੋਕਤੰਤਰ ਵਰਗੇ ਵਿਸ਼ਿਆਂ 'ਤੇ ਆਵਾਜ਼ ਚੁੱਕੇਗੀ। ਲੁਧਿਆਣਾ ਵਿਚ ਜਨਮੀ ਨੀਨਾ ਗਿੱਲ ਨੇ ਵੈਸਟ ਮਿਡਲੈਂਡ ਹਲਕੇ ਤੋਂ ਜਿੱਤ ਦਰਜ ਕੀਤੀ ਹੈ।
ਦੂਜੇ ਪਾਸੇ ਲੇਬਰ ਪਾਰਟੀ ਦੇ ਮੋਰਸੇ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੰਸਦ 'ਚ ਸਿਵਲ ਲਿਬਰਟੀਜ਼, ਜਸਟਿਸ ਐਂਡ ਹੋਮ ਅਫੇਅਰਜ਼ ਕਮੇਟੀ ਦੇ ਪ੍ਰਧਾਨ ਦੇ ਰੂਪ 'ਚ ਆਪਣੀ ਭੂਮਿਕਾ ਜਾਰੀ ਰੱਖਣਗੇ। ਗਿੱਲ ਅਤੇ ਮੋਰਸੇ 1999 ਤੋਂ ਯੂਰਪੀ ਸੰਸਦ ਦੇ ਮੈਂਬਰ ਹਨ।
ਪਿਛਲੇ ਵੀਰਵਾਰ ਨੂੰ ਹੋਈਆਂ ਚੋਣਾਂ 'ਚ ਨਵੇਂ ਬਣੀ ਬ੍ਰੈਗਜ਼ਿਟ ਪਾਰਟੀ ਨੂੰ ਸਪੱਸ਼ਟ ਅਤੇ ਦੂਜੇ ਸਥਾਨ 'ਤੇ ਉਦਾਰਵਾਦੀ ਡੈਮੋਕ੍ਰੇਟਿਕ ਹੈ।
ਤੁਹਾਨੂੰ ਦੱਸ ਦਈਏ ਕਿ 28 ਦੇਸ਼ਾਂ ਦੇ 41.8 ਕਰੋੜ ਵੋਟਰ ਯੂਰਪੀ ਸੰਸਦ ਦੇ 751 ਮੈਂਬਰਾਂ ਨੂੰ ਚੁਣਦੇ ਹਨ। ਆਬਾਦੀ ਦੇ ਅਨੁਪਾਤ ਦੇ ਹਿਸਾਬ ਨਾਲ ਹਰ ਦੇਸ਼ ਨੂੰ ਵੋਟਾਂ ਵੰਡੀਆਂ ਜਾਂਦੀਆਂ ਹਨ। ਇਨ੍ਹਾਂ ਮੈਂਬਰਾਂ ਦਾ ਕਾਰਜਕਾਲ 5 ਸਾਲ ਤਕ ਹੁੰਦਾ ਹੈ।
