ਬਲੋਚਿਸਤਾਨ ''ਚ ਸੀਨੀਅਰ ਨੇਤਾ ਸਮੇਤ 3 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Sunday, Aug 18, 2019 - 04:49 AM (IST)

ਬਲੋਚਿਸਤਾਨ ''ਚ ਸੀਨੀਅਰ ਨੇਤਾ ਸਮੇਤ 3 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਲਾਹੌਰ - ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਇਕ ਸੀਨੀਅਰ ਸਿਆਸੀ ਨੇਤਾ, ਉਨ੍ਹਾਂ ਦੇ ਨਾਬਾਲਿਗ ਪੋਤੇ ਅਤੇ 2 ਸੁਰੱਖਿਆ ਕਰਮੀਆਂ ਦੀ ਸ਼ਨੀਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਉਪ-ਕਪਤਾਨ ਮੇਜਰ ਮੁਹੰਮਦ ਨੇ ਆਖਿਆ ਕਿ ਬਲੋਚਿਸਤਾਨ ਨੈਸ਼ਨਲ ਪਾਰਟੀ-ਮੇਗਨਲ (ਬੀ. ਐੱਨ. ਪੀ.-ਐੱਮ.) ਨੇਤਾ ਅਮਾਨੁੱਲਾ ਜੇਹਰੀ ਤੜਕੇ ਸਵੇਰੇ ਆਪਣੇ ਆਵਾਸ 'ਤੇ ਵਾਪਸ ਆ ਰਹੇ ਸਨ। ਇਸ ਦੌਰਾਨ ਅਣ-ਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਕਾਫਿਲੇ 'ਤੇ ਹਮਲਾ ਕਰ ਦਿੱਤਾ।

ੰਮੁਹੰਮਦ ਨੇ ਆਖਿਆ ਕਿ ਜੇਹਰੀ, ਉਨ੍ਹਾਂ ਦੇ 14 ਸਾਲਾ ਪੋਤੇ ਮਰਦਾਨ ਜੇਹਰੀ ਅਤੇ 2 ਸੁਰੱਖਿਆ ਕਰਮੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਪ ਕਪਤਾਨ ਨੇ ਆਖਿਆ ਕਿ ਪੂਰੀ ਤਹਿਸੀਲ ਦੀ ਘੇਰਾਬੰਦੀ ਕਰ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਬੀ. ਐੱਨ. ਪੀ.-ਐੱਮ. ਦੇ ਪ੍ਰਮੁੱਖ ਨਵਾਬ ਅਖਤਰ ਮੇਂਗਲ ਨੇ ਮ੍ਰਿਤਕਾਂ ਦੀ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਸ਼ੋਕ ਵਿਅਕਤ ਕੀਤਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬਲੋਚਿਸਤਾਨ ਸੂਬੇ 'ਚ ਜ਼ੁਮੇ ਦੀ ਨਮਾਜ਼ ਦੌਰਾਨ ਮਸਜਿਦ 'ਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ 'ਚ 5 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ 'ਚ ਅਫਗਾਨ ਤਾਲਿਬਾਨ ਦੇ ਇਕ ਨੇਤਾ ਮੁੱਲਾ ਹੈਬਤੁੱਲਾ ਦਾ ਭਰਾ ਵੀ ਸ਼ਾਮਲ ਸੀ।


author

Khushdeep Jassi

Content Editor

Related News