ਵੈਸਟ ਬੈਂਕ ''ਚ ਇਜ਼ਰਾਈਲੀ ਫੌਜ ਨਾਲ ਝੜਪ ''ਚ ਮਾਰੇ ਗਏ 3 ਫਲਸਤੀਨੀ

Wednesday, Nov 20, 2024 - 04:53 PM (IST)

ਵੈਸਟ ਬੈਂਕ ''ਚ ਇਜ਼ਰਾਈਲੀ ਫੌਜ ਨਾਲ ਝੜਪ ''ਚ ਮਾਰੇ ਗਏ 3 ਫਲਸਤੀਨੀ

ਰਾਮੱਲਾ (ਏਜੰਸੀ)- ਵੈਸਟ ਬੈਂਕ ਦੇ ਜੇਨਿਨ ਦੇ ਕਬਾਤੀਆ ਸ਼ਹਿਰ ਨੇੜੇ ਘੇਰੇ ਜਾਣ ਤੋਂ ਬਾਅਦ ਇਜ਼ਰਾਈਲੀ ਫੌਜ ਨਾਲ ਝੜਪ ਵਿੱਚ 3 ਫਲਸਤੀਨੀ ਮਾਰੇ ਗਏ। ਰਾਮੱਲਾ ਸਥਿਤ ਫਲਸਤੀਨੀ ਸਿਹਤ ਮੰਤਰਾਲਾ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, "ਸਾਨੂੰ ਨਾਗਰਿਕ ਮਾਮਲਿਆਂ ਦੀ ਜਨਰਲ ਅਥਾਰਟੀ ਵੱਲੋਂ ਸੂਚਿਤ ਕੀਤਾ ਗਿਆ ਕਿ ਕਬਾਤੀਆ ਨੇੜੇ ਇਜ਼ਰਾਈਲੀ ਗੋਲੀਬਾਰੀ ਵਿੱਚ 3 ਨੌਜਵਾਨ ਮਾਰੇ ਗਏ।"

ਇਹ ਵੀ ਪੜ੍ਹੋ: ਬ੍ਰਿਟੇਨ 'ਚ ਭਾਰਤੀ ਮੂਲ ਦੀ ਔਰਤ ਦੇ ਕਤਲ ਦਾ ਮਾਮਲਾ: ਪਰਿਵਾਰ ਨੇ ਇਨਸਾਫ ਦੀ ਲਾਈ ਗੁਹਾਰ

ਮੰਤਰਾਲਾ ਨੇ ਪੀੜਤਾਂ ਦੀ ਪਛਾਣ 24 ਸਾਲਾ ਰਾਏਦ ਹਨੇਸ਼ੇਹ, 25 ਸਾਲਾ ਅਨਵਰ ਸਬਾਨੇਹ ਅਤੇ 32 ਸਾਲਾ ਸੁਲੇਮਾਨ ਤਜਾਜਾ ਵਜੋਂ ਕੀਤੀ ਹੈ। ਜੇਨਿਨ ਦੇ ਗਵਰਨਰ ਕਮਾਲ ਅਬੂ ਅਲ-ਰਬ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਜ਼ਰਾਈਲੀ ਫੌਜ ਨੇ ਜੇਨਿਨ ਦੇ ਦੱਖਣ ਵਿਚ ਕਬਾਤੀਆ ਸ਼ਹਿਰ ਵਿਚ 3 ਵਿਅਕਤੀਆਂ ਨੂੰ ਇਕ ਘਰ ਵਿਚ ਘੇਰਨ ਤੋਂ ਮਾਰ ਦਿੱਤਾ, ਜਿੱਥੇ ਉਹ ਲੁਕੇ ਹੋਏ ਸਨ। ਉਨ੍ਹਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਗਵਰਨਰ ਨੇ ਦੱਸਿਆ ਕਿ ਭਾਰੀ ਗੋਲੀਬਾਰੀ ਦੌਰਾਨ ਇਜ਼ਰਾਇਲੀ ਫੌਜ ਨੇ ਘਰ 'ਤੇ ਕਈ ਗੋਲੇ ਦਾਗੇ। ਫਲਸਤੀਨੀ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇਜ਼ਰਾਈਲੀ ਫੌਜ ਨੇ ਕਈ ਵਾਹਨਾਂ ਅਤੇ ਬੁਲਡੋਜ਼ਰਾਂ ਨਾਲ ਸ਼ਹਿਰ ਅਤੇ ਕੈਂਪ 'ਤੇ ਹਮਲਾ ਕੀਤਾ। ਇਸ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਕੈਂਪ ਦੇ ਕੁਝ ਇਲਾਕੇ ਨਸ਼ਟ ਹੋ ਗਏ। 

ਇਹ ਵੀ ਪੜ੍ਹੋ: PM ਮੋਦੀ ਨੇ ਗੁਆਨਾ 'ਚ ਭਾਰਤੀ ਭਾਈਚਾਰੇ ਨਾਲ ਕੀਤੀ ਮੁਲਾਕਾਤ, ਕਿਹਾ- ਜੋਸ਼ੀਲੇ ਸੁਆਗਤ ਲਈ ਦਿਲੋਂ ਧੰਨਵਾਦ

ਇਜ਼ਰਾਈਲੀ ਮੀਡੀਆ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਅੰਡਰਕਵਰ ਇਜ਼ਰਾਈਲੀ ਬਾਰਡਰ ਪੁਲਸ ਅਧਿਕਾਰੀਆਂ ਨੇ ਕਬਾਤੀਆ ਵਿੱਚ ਇੱਕ ਇਮਾਰਤ ਨੂੰ ਘੇਰ ਲਿਆ ਅਤੇ 'ਪ੍ਰੈਸ਼ਰ ਕੁੱਕਰ' ਵਜੋਂ ਜਾਣੀ ਜਾਂਦੀ ਇੱਕ ਰਣਨੀਤੀ ਵਰਤੀ। ਇਸ 'ਚ 'ਸ਼ੱਕੀ' ਲੋਕਾਂ ਨੂੰ ਬਾਹਰ ਕੱਢਣ ਲਈ ਇਮਾਰਤ 'ਤੇ ਅੱਗ ਦੀ ਮਾਤਰਾ ਵਧਾ ਦਿੱਤੀ ਜਾਂਦੀ ਹੈ। ਇਜ਼ਰਾਈਲੀ ਪੁਲਸ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਜੇਨਿਨ ਖੇਤਰ ਵਿੱਚ ਅੱਜ ਸਵੇਰੇ ਚਲਾਏ ਗਏ ਇੱਕ 'ਕਾਊਂਟਰ ਅੱਤਵਾਦ' ਅਪਰੇਸ਼ਨ ਦੌਰਾਨ, ਪੁਲਸ ਨੇ ਸ਼ਿਨ ਬੇਟ ਅਤੇ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਦੇ ਸਹਿਯੋਗ ਨਾਲ 3 ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਹਥਿਆਰ ਜ਼ਬਤ ਕੀਤੇ।

ਇਹ ਵੀ ਪੜ੍ਹੋ: ਪਾਕਿਸਤਾਨ ਬਲੋਚਿਸਤਾਨ 'ਚ ਅੱਤਵਾਦੀਆਂ ਖਿਲਾਫ ਪੱਧਰ 'ਤੇ ਮੁਹਿੰਮ ਕਰੇਗਾ ਸ਼ੁਰੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News