ਮੈਕਸੀਕੋ ''ਚ ਗੋਲੀਬਾਰੀ ਕਾਰਨ 3 ਲੋਕਾਂ ਦੀ ਮੌਤ

Saturday, Jun 22, 2019 - 01:59 PM (IST)

ਮੈਕਸੀਕੋ ''ਚ ਗੋਲੀਬਾਰੀ ਕਾਰਨ 3 ਲੋਕਾਂ ਦੀ ਮੌਤ

ਮੈਕਸੀਕੋ— ਮੈਕਸੀਕੋ ਦੇ ਤਲਾਜੋਮੁਲਕੋ 'ਚ ਗੋਲੀਬਾਰੀ ਹੋਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਸ ਕਾਰਨ ਇਕ ਪੁਲਸ ਅਧਿਕਾਰੀ ਅਤੇ ਦੋ ਸ਼ੱਕੀ ਮਾਰੇ ਗਏ ਜਦਕਿ ਕਈ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਪੁਲਸ ਪੈਟਰੋਲਿੰਗ ਲਈ ਨਿਕਲੀ ਸੀ ਅਤੇ ਉਨ੍ਹਾਂ ਨੂੰ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਮਿਲੀ। 

ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸ਼ੱਕੀ ਲੋਕ ਇਕ ਘਰ 'ਚ ਸਨ, ਜਿਵੇਂ ਹੀ ਪੁਲਸ ਉਨ੍ਹਾਂ ਕੋਲ ਪੁੱਜੀ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਪੁਲਸ ਅਫਸਰ ਦੀ ਮੌਤ ਹੋ ਗਈ ਤੇ ਇਕ 9 ਸਾਲਾ ਬੱਚਾ ਜ਼ਖਮੀ ਹੋ ਗਿਆ। ਮਿੰਟਾਂ 'ਚ ਹੀ ਉੱਥੇ ਫੌਜ ਅਤੇ ਹੋਰ ਪੁਲਸ ਅਧਿਕਾਰੀ ਪੁੱਜੇ, ਜਿਨ੍ਹਾਂ ਨੇ ਸਥਿਤੀ ਨੂੰ ਸੰਭਾਲਿਆ। ਲਗਭਗ 2 ਘੰਟਿਆਂ ਤਕ ਚੱਲੀ ਗੋਲੀਬਾਰੀ ਮਗਰੋਂ ਪੁਲਸ ਨੇ ਦੋ ਸ਼ੱਕੀਆਂ ਨੂੰ ਮਾਰ ਦਿੱਤਾ ਅਤੇ ਹੋਰ 3 ਸ਼ੱਕੀਆਂ ਨੂੰ ਹਿਰਾਸਤ 'ਚ ਲੈ ਲਿਆ। ਇਸ ਦੌਰਾਨ ਕਈ ਸੁਰੱਖਿਆ ਅਧਿਕਾਰੀ ਜ਼ਖਮੀ ਹੋ ਗਏ।


Related News