ਪਾਕਿ: ਬਲੋਚਿਸਤਾਨ ਦੀ ਕੋਲਾ ਖਾਨ ''ਚ ਧਮਾਕਾ, 3 ਹਲਾਕ

Tuesday, Jan 22, 2019 - 09:53 PM (IST)

ਪਾਕਿ: ਬਲੋਚਿਸਤਾਨ ਦੀ ਕੋਲਾ ਖਾਨ ''ਚ ਧਮਾਕਾ, 3 ਹਲਾਕ

ਪੇਸ਼ਾਵਰ— ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਡਿੱਕੀ ਜ਼ਿਲੇ 'ਚ ਇਕ ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਬਲੋਚਿਸਤਾਨ 'ਚ ਖਾਨਾਂ ਦੇ ਮੁੱਖ ਨਿਰੀਖਕ ਸ਼ਫਕਤ ਫੈਯਾਜ਼ ਨੇ ਦੱਸਿਆ ਕਿ ਤਿੰਨ ਹੋਰ ਕਰਮਚਾਰੀ ਧਮਾਕੇ ਤੋਂ ਬਾਅਦ ਢਹੀ ਖਾਨ 'ਚ ਫੱਸ ਗਏ। ਉਨ੍ਹਾਂ ਨੇ ਦੱਸਿਆ ਕਿ 6 ਮਜ਼ਦੂਰ ਕਰੀਬ 1,700 ਫੁੱਟ ਗਹਿਰੀ ਖਾਨ 'ਚ ਕੰਮ ਕਰ ਰਹੇ ਸਨ, ਤਦੇ ਇਹ ਹਾਦਸਾ ਹੋ ਗਿਆ। ਇਸ ਦੌਰਾਨ ਹੋਏ ਮੀਥੇਨ ਗੈਸ ਧਮਾਕੇ ਕਾਰਨ ਖਾਨ ਦਾ ਇਕ ਹਿੱਸਾ ਢਹਿ ਗਿਆ।

ਫੈਯਾਜ਼ ਨੇ ਦੱੱਸਿਆ ਕਿ ਬਚਾਅ ਕਰਮਚਾਰੀਆਂ ਨੇ ਮਲਬੇ 'ਤੋਂ ਤਿੰਨ ਲਾਸ਼ਾਂ ਨੂੰ ਬਾਹਰ ਕੱਢਿਆ ਹੈ, ਜਿਨ੍ਹਾਂ ਦੀ ਪਛਾਣ ਮੁਹੰਮਦ ਉਮਰ, ਅਬਦੁੱਲ ਮੰਨਾਨ ਤੇ ਅਬਦੁੱਲ ਗਨੀ ਦੇ ਰੂਪ 'ਚ ਹੋਈ ਹੈ। ਉਥੇ ਇਕ ਸਥਾਨਕ ਮਜ਼ਦੂਰ ਸੰਗਠਨ ਦੇ ਸੰਚਾਲਕ ਖੈਰ ਮੁਹੰਮਦ ਨੇ ਦਾਅਵਾ ਕੀਤਾ ਹੈ ਕਿ ਹਾਦਸੇ 'ਚ 6 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਕਿਉਂਕਿ ਹਾਦਸੇ ਵੇਲੇ ਖਾਨ 'ਚ ਦੋ ਦਰਜਨ ਤੋਂ ਜ਼ਿਆਦਾ ਮਜ਼ਦੂਰ ਕੰਮ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਮਲਬੇ ਦੇ ਅੰਦਰ ਕਰੀਬ 19 ਕਰਮਚਾਰੀ ਫਸੇ ਹੋਏ ਹਨ। ਡਿੱਕੀ ਇਲਾਕੇ 'ਚ ਕੰਮ ਕਰ ਰਹੇ ਕਰਮਚਾਰੀਆਂ ਨੇ ਬਚਾਅ ਮੁਹਿੰਮ 'ਚ ਹਿੱਸਾ ਲਿਆ ਕਿਉਂਕਿ ਮੁੱਖ ਅਧਿਕਾਰੀ ਹਾਦਸੇ ਤੋਂ ਕਰੀਬ 14 ਘੰਟੇ ਬਾਅਦ ਘਟਨਾ ਵਾਲੀ ਥਾਂ 'ਤੇ ਪਹੁੰਚੇ।


author

Baljit Singh

Content Editor

Related News