ਫਰਾਂਸ ''ਚ 3 ਵੱਖ-ਵੱਖ ਥਾਂਵਾਂ ''ਤੇ ਹੋਈ ਗੋਲੀਬਾਰੀ, 3 ਲੋਕਾਂ ਦੀ ਮੌਤ

Monday, Apr 03, 2023 - 04:06 PM (IST)

ਫਰਾਂਸ ''ਚ 3 ਵੱਖ-ਵੱਖ ਥਾਂਵਾਂ ''ਤੇ ਹੋਈ ਗੋਲੀਬਾਰੀ, 3 ਲੋਕਾਂ ਦੀ ਮੌਤ

ਪੈਰਿਸ (ਵਾਰਤਾ)- ਫਰਾਂਸ ਦੇ ਬੰਦਰਗਾਹ ਸ਼ਹਿਰ ਮਾਰਸਿਲੇ ਵਿਚ 3 ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਫ੍ਰਾਂਸੀਸੀ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰੌਡਕਾਸਟਰ ਬੀ.ਐੱਫ.ਐੱਮ.ਟੀ.ਵੀ. ਨੇ ਪੁਲਸ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੈਸਟੇਲਸ ਅਤੇ ਆਯਗਲੇਡਜ਼ ਜ਼ਿਲ੍ਹਿਆਂ ਵਿੱਚ ਐਤਵਾਰ ਦੇਰ ਰਾਤ ਵੱਖ-ਵੱਖ ਥਾਂਵਾਂ 'ਤੇ ਹੋਈ ਗੋਲੀਬਾਰੀ ਵਿੱਚ 2 ਵਿਅਕਤੀ ਮਾਰੇ ਗਏ ਅਤੇ 6 ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।

ਰਿਪੋਰਟਾਂ ਅਨੁਸਾਰ ਇਸ ਘਟਨਾ ਦੇ ਲਗਭਗ ਇੱਕ ਘੰਟੇ ਬਾਅਦ ਜੋਲੀਅਟ ਜ਼ਿਲ੍ਹੇ ਦੇ ਹਾਰਬਰ ਡੌਕ ਨੇੜੇ ਤੀਜੀ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿਚ 1 ਹੋਰ ਵਿਅਕਤੀ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਬੀ.ਐੱਫ.ਐੱਮ.ਟੀ.ਵੀ. ਦੇ ਅਨੁਸਾਰ ਇਸ ਘਟਨਾ ਵਿੱਚ ਮਾਰੇ ਗਏ ਨੌਜਵਾਨਾਂ ਵਿੱਚੋਂ ਇੱਕ ਦੀ ਉਮਰ 16 ਸਾਲ ਅਤੇ ਹੋਰ ਦੀ 23 ਅਤੇ 29 ਸਾਲ ਸੀ। 


author

cherry

Content Editor

Related News