ਹੈਰਾਨੀਜਨਕ! ਤਿੰਨ ਬੱਚਿਆਂ ਨੇ ਬੈਂਕ ਲੁੱਟਣ ਦੀ ਵਾਰਦਾਤ ਨੂੰ ਦਿੱਤਾ ਅੰਜਾਮ
Monday, Mar 25, 2024 - 12:29 PM (IST)
ਨਿਊਯਾਰਕ (ਰਾਜ ਗੋਗਨਾ)— ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬੱਚੇ ਖੇਡਾਂ ਨੂੰ ਪਸੰਦ ਕਰਦੇ ਹਨ। ਕੁਝ ਬੱਚੇ ਇਨਡੋਰ ਤੇ ਕੁਝ ਆਊਟਡੋਰ ਖੇਡਾਂ ਨੂੰ ਤਰਜੀਹ ਦਿੰਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਬੱਚੇ ਅਜਿਹੇ ਵੀ ਹਨ ਜੋ ਟਾਈਮ ਪਾਸ ਕਰਨ ਲਈ ਬੈਂਕ ਲੁੱਟਦੇ ਹਨ। ਆਓ ਜਾਣਦੇ ਹਾਂ ਕਿ ਇਹ ਦਿਲਚਸਪ ਘਟਨਾ ਕਦੋਂ ਅਤੇ ਕਿੱਥੇ ਵਾਪਰੀ। ਨਕਲੀ ਪਿਸਤੌਲਾਂ ਨਾਲ ਚੋਰ ਅਤੇ ਪੁਲਸ ਖੇਡ ਖੇਡਣ ਵਾਲੀ ਉਮਰ ਦੇ ਤਿੰਨ ਬੱਚਿਆਂ ਨੇ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਬੱਚਿਆਂ ਦੀ ਉਮਰ ਸਿਰਫ਼ 11, 12, ਅਤੇ 16 ਸਾਲ ਹੈ।
ਇਹ ਅਜੀਬ ਮਾਮਲਾ ਅਮਰੀਕਾ ਦੇ ਟੈਕਸਾਸ ਸੂਬੇ 'ਚ ਸਾਹਮਣੇ ਆਇਆ ਹੈ। ਜਿੰਨਾਂ ਵਿੱਚ ਤਿੰਨ ਮੁੰਡਿਆਂ ਨੇ ਮਿਲ ਕੇ ਟੈਕਸਾਸ ਦੇ ਹਿਊਸਟਨ ਵਿੱਚ ਇੱਕ ਸਥਾਨਕ ਬੈਂਕ ਨੂੰ ਲੁੱਟਿਆ। ਪੁਲਸ ਨੇ ਦੱਸਿਆ ਕਿ ਲੰਘੀ 14 ਮਾਰਚ ਨੂੰ ਉਹ ਗ੍ਰੀਨਪੁਆਇੰਟ ਖੇਤਰ ਵਿੱਚ ਇੱਕ ਵੇਲਜ਼ ਫਾਰਗੋ ਨਾਂ ਦੇ ਬੈਂਕ ਵਿੱਚ ਗਏ ਅਤੇ ਟੈਲਰ ਨੂੰ ਇੱਕ ਧਮਕੀ ਭਰਿਆ ਨੋਟ ਸੌਂਪਿਆ। ਬਾਅਦ ਵਿੱਚ ਉਹ ਬੈਂਕ ਵਿੱਚੋਂ ਪੈਸੇ ਲੁੱਟ ਕੇ ਉਥੋਂ ਫਰਾਰ ਹੋ ਗਏ। ਜਦੋਂ ਪੁਲਸ ਨੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਬੱਚਿਆਂ ਨੇ ਬੈਂਕ ਡਕੈਤੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਹੋਲੀ ਦੀ ਦਿੱਤੀ ਵਧਾਈ, ਦੱਸਿਆ-ਰੰਗ ਤੇ ਪਿਆਰ ਦਾ ਅਨੰਦਮਈ ਉਤਸਵ
ਰਿਟਾਇਰਡ ਜੁਵੇਨਾਈਲ ਡਿਸਟ੍ਰਿਕਟ ਕੋਰਟ ਦੇ ਜੱਜ ਮਾਈਕ ਸ਼ਨਾਈਡਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਮਾਮਲਾ ਦੇਖਿਆ ਹੈ। ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਮੁੰਡਿਆਂ ਨੇ ਲੁੱਟ ਦੌਰਾਨ ਕੈਸ਼ੀਅਰ ਨੂੰ ਬੰਦੂਕ ਨਹੀਂ ਦਿਖਾਈ। ਪਰ ਉਨ੍ਹਾਂ ਨੇ ਬੈਂਕ ਦੇ ਕੈਸ਼ੀਅਰ ਨੂੰ ਇਕ ਧਮਕੀ ਭਰਿਆ ਨੋਟ ਦਿੱਤਾ ਕਿ ਉਨ੍ਹਾਂ ਕੋਲ ਹਥਿਆਰ ਹੈ। ਬਾਅਦ ਵਿੱਚ ਉਹ ਪੈਸੇ ਲੈ ਕੇ ਉਥੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਇਨ੍ਹਾਂ ਤਿੰਨਾਂ ਲੁਟੇਰਿਆਂ (ਬੱਚਿਆਂ) ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾ ਦਿੱਤੇ। ਇਨ੍ਹਾਂ ਪੋਸਟਰਾਂ ਨੂੰ ਦੇਖ ਕੇ ਮੁੰਡਿਆਂ ਦੇ ਮਾਪਿਆਂ ਨੇ ਇਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।