ਅਮਰੀਕਾ ਦੇ ਨੇਬਰਾਸਕਾ ਸੂਬੇ 'ਚ ਇੱਕ ਘਰ 'ਚ ਲੱਗੀ ਅੱਗ, ਤਿੰਨ ਬੱਚਿਆਂ ਦੀ ਦਰਦਨਾਕ ਮੌਤ
Sunday, Jan 30, 2022 - 10:09 AM (IST)
ਪੀਅਰਸ (ਏਜੰਸੀ): ਅਮਰੀਕਾ ਦੇ ਨੇਬਰਾਸਕਾ ਸੂਬੇ ਦੇ ਇੱਕ ਪੇਂਡੂ ਖੇਤਰ ਵਿੱਚ ਸ਼ਨੀਵਾਰ ਨੂੰ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਨੇਬਰਾਸਕਾ ਸੂਬੇ ਦੇ ਪੀਅਰਸ ਸ਼ਹਿਰ 'ਚ ਤੜਕੇ 3:30 ਵਜੇ ਦੇ ਕਰੀਬ ਅੱਗ ਲੱਗੀ। ਨੇਬਰਾਸਕਾ ਸਟੇਟ ਫਾਇਰ ਮਾਰਸ਼ਲ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਐਡਮ ਮੈਟਜ਼ਨਰ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਹਾਦਸੇ ਵਿੱਚ ਤਿੰਨ ਲੋਕਾਂ ਨੂੰ ਬਚਾਇਆ ਗਿਆ ਜਦਕਿ ਤਿੰਨ ਬੱਚੇ ਮਾਰੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਇੱਕ ਵਾਰ ਫਿਰ ਸੈਰਜੀਓ ਮੱਤਾਰੇਲਾ ਬਣੇ ਇਟਲੀ ਦੇ ਰਾਸ਼ਟਰਪਤੀ
ਮ੍ਰਿਤਕ ਬੱਚਿਆਂ ਦੀ ਉਮਰ 17 ਸਾਲ, 15 ਸਾਲ ਅਤੇ 12 ਸਾਲ ਦੱਸੀ ਗਈ ਹੈ। ਉਹਨਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਬਚਾਏ ਗਏ ਤਿੰਨਾਂ ਲੋਕਾਂ ਵਿੱਚੋਂ ਇੱਕ ਨੂੰ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਮੈਟਜ਼ਨਰ ਨੇ ਕਿਹਾ ਕਿ ਅੱਗ ਅਚਾਨਕ ਲੱਕੜ ਨਾਲ ਬਲਣ ਵਾਲੇ ਚੁਲ੍ਹੇ ਕਾਰਨ ਲੱਗੀ ਸੀ। ਨਾਰਫੋਕ ਸੈਨੇਟਰ ਮਾਈਕ ਫਲੱਡ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਇਕ ਬਿਆਨ ਜਾਰੀ ਕੀਤਾ। ਫਲੱਡ ਨੇ ਕਿਹਾ ਕਿ ਅੱਗ ਦੀ ਖ਼ਬਰ ਦਿਲ ਦਹਿਲਾਉਣ ਵਾਲੀ ਹੈ ਅਤੇ ਵਿਸ਼ਵਾਸ ਕਰਨਾ ਔਖਾ ਹੈ ਪਰ ਮੈਂ ਜਾਣਦਾ ਹਾਂ ਕਿ ਪੀਅਰਸ ਦੀ ਭਾਈਚਾਰਕ ਭਾਵਨਾ ਮਜ਼ਬੂਤ ਹੈ। ਪੀੜਤ ਪਰਿਵਾਰ ਅਤੇ ਸਾਡਾ ਖੇਤਰ ਜਲਦੀ ਹੀ ਇਸ ਮੁਸ਼ਕਲ ਸਮੇਂ ਵਿੱਚੋਂ ਬਾਹਰ ਆ ਜਾਵੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।