ਅਮਰੀਕਾ 'ਚ ਕੈਪੀਟਲ ਹਿੱਲ ਹਿੰਸਾ ਮਾਮਲੇ 'ਚ ਤਿੰਨ ਲੋਕਾਂ 'ਤੇ ਦੋਸ਼ ਤੈਅ

Thursday, Jan 28, 2021 - 09:26 PM (IST)

ਅਮਰੀਕਾ 'ਚ ਕੈਪੀਟਲ ਹਿੱਲ ਹਿੰਸਾ ਮਾਮਲੇ 'ਚ ਤਿੰਨ ਲੋਕਾਂ 'ਤੇ ਦੋਸ਼ ਤੈਅ

ਵਾਸ਼ਿੰਗਟਨ-ਅਮਰੀਕਾ 'ਚ 6 ਜਨਵਰੀ ਨੂੰ ਕੈਪੀਟਲ ਹਿੱਲ ਇਮਾਰਤ ਦੀ ਘੇਰਾਬੰਦੀ ਕਰ ਕੇ ਉਸ 'ਤੇ ਹਮਲਾ ਕਰਨ ਦੇ ਮਾਮਲੇ 'ਚ ਇਕ ਸੰਘੀ ਅਦਾਲਤ ਨੇ 'ਓਥ ਕੀਪਰਸ' ਨਾਂ ਦੀ ਸੰਗਠਨ ਨਾਲ ਜੁੜੇ ਹੋਏ ਤਿੰਨ ਲੋਕਾਂ 'ਤੇ ਦੋਸ਼ ਤੈਅ ਕੀਤੇ ਹਨ। ਅਮਰੀਕਾ ਦੇ ਨਿਆਂ ਮੰਤਰਾਲਾ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ -ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ

ਬਿਆਨ ਮੁਤਾਬਕ ਕੋਲੰਬੀਆ ਦੀ ਇਕ ਸੰਘੀ ਅਦਾਲਤ ਨੇ ਕੈਪੀਟਲ ਹਿੱਲ ਇਮਾਰਤ 'ਤੇ ਹਮਲਾ ਕਰ ਕਾਂਗਰਸ ਦੀ ਕਾਰਵਾਈ 'ਚ ਰੁਕਾਵਟ ਪਾਉਣ ਸਮੇਤ ਹੋਰ ਹਿੰਸਕ ਗਤੀਵਿਧੀਆਂ ਦੀ ਸਾਜਿਸ਼ ਰਚਣ ਦੇ ਮਾਮਲੇ 'ਚ ਓਥ ਕੀਪਰਸ ਦੇ ਤਿੰਨ ਲੋਕਾਂ 'ਤੇ ਦੋਸ਼ ਤੈਅ ਕੀਤੇ ਹਨ। ਓਥ ਕੀਪਰਸ ਅਰਧ ਸੈਨਿਕ ਬਲਾਂ ਦਾ ਇਕ ਸੱਜੇ-ਪੱਖੀ ਸੰਗਠਨ ਹੈ ਜਿਸ 'ਚ ਫੌਜ ਅਤੇ ਐਨਫੋਰਸਮੈਂਟ ਲਾਗੂ ਕਰਨ ਵਾਲੇ ਵਿਭਾਗਾਂ 'ਤੋਂ ਸੇਵਾਮੁਕਤ ਹੋ ਚੁੱਕੇ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ-ਪਾਕਿ ਅਗਲੇ ਹਫਤੇ ਤੋਂ ਕੋਵਿਡ-19 ਟੀਕਾਕਰਣ ਕਰੇਗਾ ਸ਼ੁਰੂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News