ਆਸਟਰੇਲੀਆ ''ਚ ਨਸ਼ੀਲੇ ਪਦਾਰਥ ਦੀ ਤਸਕਰੀ ਦੀ ਯੋਜਨਾ ਬਣਾਉਣ ਦੇ ਦੋਸ਼ ''ਚ 3 ਲੋਕ ਗ੍ਰਿਫਤਾਰ

07/20/2017 6:46:18 PM

ਸਿਡਨੀ— ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ ਆਸਟਰੇਲੀਆ 'ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ 'ਚੋਂ ਇਕ ਵਿਅਕਤੀ ਬਜ਼ੁਰਗ ਪਾਇਲਟ ਹੈ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਅਮਰੀਕਾ ਤੋਂ ਵੱਡੀ ਮਾਤਰਾ ਵਿਚ 'ਆਈਸ' ਨਾਂ ਦੇ ਨਸ਼ੀਲੇ ਪਦਾਰਥ ਨੂੰ ਹਲਕੇ ਜਹਾਜ਼ ਜ਼ਰੀਏ ਆਸਟਰੇਲੀਆ ਲਿਆਉਣ ਦੀ ਯੋਜਨਾ ਬਣਾਈ ਸੀ। 
ਅਮਰੀਕੀ ਅਧਿਕਾਰੀਆਂ ਨੇ ਉੱਤਰੀ ਕੈਲੀਫੋਰਨੀਆ ਵਿਚ ਪਿਛਲੇ ਮਹੀਨੇ ਲਗਭਗ 255 ਕਿਲੋ ਕ੍ਰਿਸਟਲ ਮੈਥਾਏਮਫੇਟਾਮਾਈਨ ਜ਼ਬਤ ਕੀਤੀ। ਇਸ ਦੀ ਬਾਜ਼ਾਰ 'ਚ ਕੀਮਤ 20.2 ਕਰੋੜ ਅਮਰੀਕੀ ਡਾਲਰ ਹੈ। ਆਸਟਰੇਲੀਆ ਦੀ ਇਕ ਅਖਬਾਰ ਨੇ ਦੱਸਿਆ ਕਿ ਇਹ ਛੋਟਾ ਜਹਾਜ਼ ਅਮਰੀਕਾ ਤੋਂ ਆਸਟਰੇਲੀਆ ਲਿਜਾਇਆ ਜਾਣਾ ਸੀ, ਇਸ ਵਿਚ 255 ਕਿਲੋ ਨਸ਼ੀਲਾ ਪਦਾਰਥ ਲਿਜਾਇਆ ਜਾਂਦਾ।


Related News