ਭਾਰਤੀ ਵਣਜ ਦੂਤਘਰ ''ਤੇ ਹਮਲਾ ਕਰਨ ਵਾਲੇ ਤਿੰਨ ਗ੍ਰਿਫ਼ਤਾਰ
Saturday, Nov 12, 2022 - 04:31 PM (IST)

ਕੋਲੰਬੋ (ਵਾਰਤਾ)- ਸ਼੍ਰੀਲੰਕਾ ਦੇ ਉੱਤਰੀ ਸ਼ਹਿਰ ਜਾਫਨਾ ਵਿਚ ਭਾਰਤੀ ਵਣਜ ਦੂਤਘਰ 'ਤੇ ਹੋਏ ਹਮਲੇ ਦੇ ਸਬੰਧ ਵਿਚ ਤਿੰਨ ਲੋਕਾਂ ਨੂੰ ਗ਼੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ ਗਈ।
ਟਾਪੂ ਦੇ ਅਖ਼ਬਾਰ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਵੀਰਵਾਰ ਨੂੰ ਤਾਮਿਲ ਬਹੁਗਿਣਤੀ ਵਾਲੇ ਕਸਬੇ 'ਚ ਦੂਤਘਰ ਦੇ ਦਫਤਰ 'ਤੇ ਕੱਚ ਦੀਆਂ ਬੋਤਲਾਂ ਸੁੱਟਣ ਦੇ ਦੋਸ਼ 'ਚ ਕੀਤੀਆਂ ਗਈਆਂ। ਹਮਲਾਵਰ ਕਾਰ ਵਿੱਚ ਆਏ ਅਤੇ ਬੋਤਲਾਂ ਸੁੱਟ ਕੇ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਸ ਨੇ ਕਿਹਾ ਕਿ ਦੂਤਘਰ ਨੂੰ ਮਾਮੂਲੀ ਨੁਕਸਾਨ ਹੋਇਆ ਹੈ ਅਤੇ ਕੋਈ ਹੋਰ ਵੇਰਵੇ ਉਪਲੱਬਧ ਨਹੀਂ ਹਨ।