ਅਫਗਾਨਿਸਤਾਨ ਦੇ ਜਾਬੁਲ ਸੂਬੇ ''ਚ ਤਾਲਿਬਾਨ ਨਾਲ ਸੰਘਰਸ਼ ''ਚ ਤਿੰਨ ਅਧਿਕਾਰੀਆਂ ਦੀ ਮੌਤ
Monday, Jul 20, 2020 - 06:10 PM (IST)
ਕਾਬੁਲ: ਅਫਗਾਨਿਸਤਾਨ ਦੇ ਜਾਬੁਲ ਸੂਬੇ ਵਿਚ ਤਾਲਿਬਾਨੀ ਅੱਤਵਾਦੀਆਂ ਨਾਲ ਸੰਘਰਸ਼ ਵਿਚ ਤਿੰਨ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਲੋਕ ਜ਼ਖਮੀ ਹੋ ਗਏ। ਰੱਖਿਆ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਕੱਲ ਤਾਲਿਬਾਨ ਨੇ ਜਾਬੁਲ ਸੂਬਾ ਰਾਜਧਾਨੀ ਕਲਾਤ ਦੇ ਕਾਬਲੀ ਖੇਤਰ ਵਿਚ ਅਫਗਾਨੀ ਸੂਰੱਖਿਆ ਬਲਾਂ ਦੀ ਚੌਕੀ 'ਤੇ ਹਮਲਾ ਕੀਤਾ। ਇਸ ਸੰਘਰਸ਼ ਵਿਚ ਤਿੰਨ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਸੂਬੇ ਦੇ ਅਧਿਕਾਰੀਆਂ ਨੇ ਇਸ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜਾਬੁਲ ਸੂਬੇ ਦੇ ਸ਼ਾਖਰਾਈ ਸਾਫਾ ਜ਼ਿਲੇ ਦੇ ਇਸ਼ਖਾਕਜੋ ਮਾਂਡਾ ਇਲਾਕੇ ਵਿਚ ਇਕ ਪੁਲਸ ਚੌਕੀ ਨੂੰ ਨਸ਼ਟ ਕਰ 15 ਪੁਲਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਹੈ। ਇਸ ਹੋਰ ਸੂਤਰ ਨੇ ਦੱਸਿਆ ਕਿ ਐਤਵਾਰ ਨੂੰ ਤਾਲਿਬਾਨੀ ਅੱਤਵਾਦੀਆਂ ਨੇ ਸ਼ਾਖਰਾਈ ਸਾਫਾ ਦੇ ਖਵਾਜਾ ਬਾਬਾ ਖੇਤਰ ਵਿਚ ਤਿੰਨ ਆਵਾਜਾਈ ਪੁਲਸ ਅਧਿਕਾਰੀਆਂ ਨੂੰ ਅਗਵਾ ਕਰ ਲਿਆ ਹੈ। ਸੂਤਰਾਂ ਮੁਤਾਬਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅੱਤਵਾਦੀਆਂ ਨੇ ਕਿਹੜੇ ਅਧਿਕਾਰੀਆਂ ਨੂੰ ਅਗਵਾ ਕੀਤਾ ਹੈ।