ਇਨਸਾਨਾਂ ’ਤੇ ਹਮਲਾ ਕਰ ਸਕਦੇ ਹਨ ਕੋਰੋਨਾ ਵਰਗੇ ਹਜ਼ਾਰਾਂ ਜਾਨਲੇਵਾ ਵਾਇਰਸ

Tuesday, Apr 07, 2020 - 06:27 PM (IST)

ਇਨਸਾਨਾਂ ’ਤੇ ਹਮਲਾ ਕਰ ਸਕਦੇ ਹਨ ਕੋਰੋਨਾ ਵਰਗੇ ਹਜ਼ਾਰਾਂ ਜਾਨਲੇਵਾ ਵਾਇਰਸ

ਪੇਈਚਿੰਗ (ਇੰਟ.)– ਕੋਰੋਨਾ ਵਾਇਰਸ ਦੇ ਕਹਿਰ ਨਾਲ ਦੁਨੀਆ ਦੀ ਅੱਧੀ ਆਬਾਦੀ ਇਨ੍ਹੀਂ ਦਿਨੀਂ ਲਾਕਡਾਊਨ ਹੈ। ਇਸ ਮਹਾਮਾਰੀ ਨਾਲ ਹੁਣ ਤੱਕ ਲੱਗਭਗ 75 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ ਅਤੇ 13,47,689 ਲੋਕ ਇਨਫੈਕਟਿਡ ਹਨ। ਸਮਾਜ ’ਚ ਹਰੇਕ ਪੱਧਰ ’ਤੇ ਬਦਲਾਅ ਆ ਚੁੱਕਾ ਹੈ। ਮਹਾਸੰਕਟ ਦੀ ਇਸ ਘੜੀ ’ਚ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਹਾਲੇ ਕੋਰੋਨਾ ਵਾਇਰਸ ਵਰਗੇ ਹਜ਼ਾਰਾਂ ਜਾਨਲੇਵਾ ਵਾਇਰਸ ਇੰਤਜ਼ਾਰ ’ਚ ਹਨ ਅਤੇ ਉਹ ਇਨਸਾਨਾਂ ’ਤੇ ਕਦੇ ਵੀ ਹਮਲਾ ਕਰ ਸਕਦੇ ਹਨ।

ਇਸ ਸਦੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੁਣ ਤੱਕ ਦੋ ਕੋਰੋਨਾ ਵਾਇਰਸ ਮਹਾਮਾਰੀਆਂ ਜਾਨਵਰਾਂ ਤੋਂ ਇਨਸਾਨਾਂ ਤੱਕ ਪਹੁੰਚੀਆਂ ਹਨ ਅਤੇ ਹੁਣ ਕੋਵਿਡ-19 ਤੀਜੀ ਮਹਾਮਾਰੀ ਹੈ। ਮੈਡੀਕਲ ਸਾਇੰਸ ਇਸ ਕਿਲਰ ਵਾਇਰਸ ਨਾਲ ਨਜਿੱਠਣ ਲਈ ਨਵੇਂ ਰੱਖਿਆਤਮਕ ਉਪਾਅ ਕਰ ਰਹੀ ਹੈ। ਹਾਲਾਂਕਿ ਤੱਥ ਦੱਸਦੇ ਹਨ ਕਿ ਇਹ ਵਾਇਰਸ ਹਾਲੇ ਸਿਰਫ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ’ਚ ਇਨਸਾਨ ਨੂੰ ਹਜ਼ਾਰਾਂ ਜਾਨਲੇਵਾ ਵਾਇਰਸ (ਵਿਸ਼ਾਣੂਆਂ) ਨਾਲ ਨਜਿੱਠਣਾ ਪਵੇਗਾ।

ਜਾਨਵਰਾਂ ਦੇ ਇਲਾਕੇ ’ਚ ਕਦਮ ਰੱਖ ਰਿਹਾ ਇਨਸਾਨ

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਜਾਨਵਰਾਂ ’ਚ ਇੰਨੀ ਵੱਡੀ ਗਿਣਤੀ ’ਚ ਵਾਇਰਸ ਦੇ ਪਾਏ ਜਾਣ ਨਾਲ ਵਿਗਿਆਨੀ ਅਤੇ ਖੋਜਕਾਰ ਹੈਰਾਨ ਨਹੀਂ ਹਨ। ਹਾਲਾਂਕਿ ਚਿੰਤਾ ਇਸ ਗੱਲ ਦੀ ਹੈ ਕਿ ਇਨਸਾਨ ਦਾ ਵਤੀਰਾ ਲਗਾਤਾਰ ਬਦਲ ਰਿਹਾ ਹੈ। ਇਨਸਾਨ ਜਾਨਵਰਾਂ ਦੇ ਇਲਾਕੇ ’ਚ ਕਦਮ ਰੱਖ ਰਿਹਾ ਹੈ, ਜਿਥੇ ਉਸ ਦੇ ਇਨਫੈਕਟਿਡ ਹੋਣ ਦਾ ਖਤਰਾ ਹੈ। ਮਾਹਿਰਾਂ ਮੁਤਾਬਕ ਇਸ ਦਾ ਵੱਡਾ ਕਾਰਣ ਜੰਗਲਾਂ ਦਾ ਕੱਟਿਆ ਜਾਣਾ ਅਤੇ ਖੁਰਾਕ ਦੀ ਸਪਲਾਈ ਲਈ ਲਗਾਤਾਰ ਜੰਗਲੀ ਇਲਾਕੇ ’ਚ ਖੇਤੀ ਦਾ ਪਸਾਰ ਕਰਨਾ ਹੈ।

ਇਨਸਾਨ ਪੈਦਾ ਕਰ ਰਹੇ ਹਨ ਅਸੰਤੁਲਨ

ਮਾਹਿਰਾਂ ਮੁਤਾਬਕ ਹਾਲਾਂਕਿ ਇਹ ਸਾਰੇ ਨਵੇਂ ਵਿਸ਼ਾਣੂ ਜਾਨਵਰਾਂ ਤੋਂ ਇਨਸਾਨ ’ਚ ਆਏ ਹਨ ਪਰ ਮਨੁੱਖੀ ਆਵਾਸ ਅਤੇ ਸੰਸਾਰਿਕ ਟਰਾਂਸਪੋਰਟ ਨੈੱਟਵਰਕ ਕਾਰਣ ਇਹ ਬਹੁਤ ਤੇਜ਼ੀ ਨਾਲ ਜੰਗਲ ਤੋਂ ਨਿਕਲ ਕੇ ਪੂਰੀ ਦੁਨੀਆ ’ਚ ਫੈਲ ਗਏ। ਮਹਾਮਾਰੀ ਮਾਹਿਰ ਡਿਰਕ ਪਫੇਈਫਰ ਨੇ ਕਿਹਾ ਕਿ ਇਹ ਵਾਇਰਸ ਪਹਿਲਾਂ ਵੀ ਆਉਂਦੇ ਰਹੇ ਹਨ ਜੋ ਕੁਦਰਤ ਦਾ ਇਕ ਹਿੱਸਾ ਹੈ ਪਰ ਸਾਡੀਆਂ ਸਰਗਰਮੀਆਂ ਚੀਜ਼ਾਂ ਨੂੰ ਬਦਲ ਰਹੀਆਂ ਹਨ। ਅਸੀਂ ਅਸੰਤੁਲਨ ਪੈਦਾ ਕਰ ਰਹੇ ਹਾਂ ਅਤੇ ਜੰਗਲ ਦੇ ਬੇਹੱਦ ਕਰੀਬ ਜਾ ਰਹੇ ਹਾਂ। ਜੰਗਲੀ ਜਾਨਵਰਾਂ ਅਤੇ ਜਾਨਲੇਵਾ ਵਿਸ਼ਾਣੂਆਂ ਦੀ ਜ਼ਮੀਨ ’ਤੇ ਕਬਜ਼ਾ ਕਰ ਰਹੇ ਹਾਂ, ਜਿਨ੍ਹਾਂ ਬਾਰੇ ਅਸੀਂ ਪਹਿਲਾਂ ਜਾਣਦੇ ਤੱਕ ਨਹੀਂ ਸੀ।


author

Inder Prajapati

Content Editor

Related News