ਕੈਨੇਡਾ ਦੇ ਸ਼ਹਿਰ ਮਿਸੀਸਾਗਾ ''ਚ ਜਾਰਜ ਫਲਾਇਡ ਦੇ ਸਮਰਥਨ ਵਿਚ ਹੋਇਆ ਪ੍ਰਦਰਸ਼ਨ

Monday, Jun 08, 2020 - 11:24 AM (IST)

ਕੈਨੇਡਾ ਦੇ ਸ਼ਹਿਰ ਮਿਸੀਸਾਗਾ ''ਚ ਜਾਰਜ ਫਲਾਇਡ ਦੇ ਸਮਰਥਨ ਵਿਚ ਹੋਇਆ ਪ੍ਰਦਰਸ਼ਨ

ਮਿਸੀਸਾਗਾ- ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਚ ਹਜ਼ਾਰਾਂ ਲੋਕਾਂ ਨੇ "ਬਲੈਕ ਲਾਈਵਜ਼ ਮੈਟਰ" ਅਤੇ "ਵ੍ਹਾਈਟ ਸਾਇਲੰਸ ਇਜ਼ ਵਾਇਲੰਸ" ਦੇ ਨਾਅਰੇ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ ਗੈਰ-ਗੋਰਿਆਂ ਨਾਲ ਹੋ ਰਹੇ ਭੇਦਭਾਵ ਦੇ ਮੁੱਦੇ ਨੂੰ ਚੁੱਕਿਆ। ਉਨ੍ਹਾਂ ਨੇ ਅਮਰੀਕਾ ਵਿਚ ਮਾਰੇ ਗਏ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ  ਨਾਗਰਿਕ ਨੂੰ ਨਿਆਂ ਦਿਵਾਉਣ ਲਈ ਰੈਲੀ ਕੱਢੀ। ਇਹ ਪ੍ਰਦਰਸ਼ਨ ਸ਼ਾਂਤੀ ਪੂਰਣ ਕੱਢਿਆ ਗਿਆ। ਇਹ ਸੈਲੀਬਰੇਸ਼ਨ ਸਕੁਐਰ ਤੋਂ ਸ਼ੁਰੂ ਹੋਇਆ ਤੇ ਹੁਰੋਟਾਂਰੀਓ ਸਟਰੀਟ ਵਲੋਂ ਲੰਘਿਆ। ਲੋਕਾਂ ਨੇ ਮੰਗ ਕੀਤੀ ਪੀਲ ਪੁਲਸ ਅਧਿਕਾਰੀਆਂ ਨੂੰ ਬਾਡੀ ਕੈਮਰਾ (ਵਰਦੀ 'ਤੇ ਕੈਮਰਾ) ਪੁਆਇਆ ਜਾਵੇ। ਇਸ ਸਬੰਧੀ ਗੱਲ ਕਰਦਿਆਂ ਪੀਲ ਪੁਲਸ ਸਰਵਿਸ ਬੋਰਡ ਨੇ ਕਿਹਾ ਕਿ ਉਹ ਇਸ ਸਬੰਧੀ 26 ਜੂਨ ਨੂੰ ਹੋਣ ਵਾਲੀ ਬੋਰਡ ਮੀਟਿੰਗ ਵਿਚ ਗੱਲ ਕਰਨਗੇ।

ਪ੍ਰਦਰਸ਼ਨ ਵਿਚ ਸ਼ਾਮਲ ਹੋਈ 4 ਬੱਚਿਆਂ ਦੀ ਮਾਂ ਜੂਲੀ ਜੌਹਨਸਨ ਨੇ ਦੱਸਿਆ ਕਿ ਉਹ ਸਮਝਦੀ ਹੈ ਕਿ ਅਗਲੀ ਪੀੜੀ ਨੂੰ ਇਸ ਤਰ੍ਹਾਂ ਦੇ ਸਮਾਜ ਵਿਚ ਕਿੰਨੀਆਂ ਮੁਸ਼ਕਲਾਂ ਆਉਣ ਵਾਲੀਆਂ ਹਨ ਤੇ ਉਨ੍ਹਾਂ ਨੇ ਇਸੇ ਲਈ ਪ੍ਰਦਰਸ਼ਨ ਵਿਚ ਹਿੱਸਾ ਲਿਆ ਹੈ। ਉਸ ਨੇ ਕਿਹਾ ਕਿ ਉਸ ਦੇ ਬੱਚੇ ਵੀ ਸਮਾਨ ਖਰੀਦਣ ਲਈ ਘਰੋਂ ਬਾਹਰ ਜਾਂਦੇ ਹਨ ਤੇ ਖੇਡਦੇ ਹਨ। ਇਸ ਲਈ ਉਹ ਵੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿਚ ਰਹਿੰਦੀ ਹੈ।

PunjabKesari
ਪ੍ਰਦਰਸ਼ਨ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਪੁਲਸ ਦੀ ਤਾਕਤ ਨੂੰ ਘਟਾਇਆ ਜਾਵੇ ਤਾਂ ਕਿ ਉਹ ਕਿਸੇ ਨਾਲ ਧੱਕਾ ਨਾ ਕਰ ਸਕਣ। ਟੋਰਾਂਟੋ ਪੁਲਸ ਦੇ ਤਸ਼ੱਦਦ ਕਾਰਨ 7 ਸਾਲ ਪਹਿਲਾਂ ਆਪਣੇ ਪੁੱਤ ਨੂੰ ਗੁਆਉਣ ਵਾਲੀ ਮਾਂ ਵੀ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਈ। ਸਥਾਨਕ ਮੇਅਰ ਨੇ ਕਿਹਾ ਕਿ ਉਹ ਲੋਕਾਂ ਦੀਆਂ ਮੰਗਾਂ ਤੋਂ ਜਾਣੂ ਹਨ ਤੇ ਜਲਦੀ ਹੀ ਇਸ ਦਾ ਹੱਲ ਲੱਭਣ ਲਈ ਸਰਕਾਰ ਅੱਗੇ ਬੇਨਤੀ ਕਰਨਗੇ। 


author

Lalita Mam

Content Editor

Related News