ਇਸ ਸਾਲ ''ਅਮਰੀਕਾ'' ਬਣ ਸਕਦੈ ਦੁਨੀਆ ਦਾ ਬਾਦਸ਼ਾਹ : ਰਿਪੋਰਟ

Friday, Jan 05, 2018 - 05:29 AM (IST)

ਇਸ ਸਾਲ ''ਅਮਰੀਕਾ'' ਬਣ ਸਕਦੈ ਦੁਨੀਆ ਦਾ ਬਾਦਸ਼ਾਹ : ਰਿਪੋਰਟ

ਵਾਸ਼ਿੰਗਟਨ — ਅਮਰੀਕਾ ਇਸ ਸਾਲ ਦੁਨੀਆ 'ਚ ਤੇਲ ਦਾ ਬਾਦਸ਼ਾਹ ਬਣ ਸਕਦਾ ਹੈ। ਅਮਰੀਕਾ 'ਚ ਕੱਚੇ ਤਾਲ ਦੇ ਉਤਪਾਦਨ 'ਚ 10 ਫੀਸਦੀ ਦਾ ਵਾਧੇ ਦੇ ਨਾਲ ਰੋਜ਼ਾਨਾ ਕਰੀਬ 110 ਲੱਖ ਬੈਰਲ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਤੇਲ ਉਤਪਾਦਾਂ ਦੇ ਮਾਮਲੇ 'ਚ ਅਮਰੀਕਾ ਪਹਿਲੇ ਨੰਬਰ 'ਤੇ ਪਹੁੰਚ ਸਕਦਾ ਹੈ। ਅਮਰੀਕਾ 'ਚ 1975 ਤੋਂ ਤੇਲ ਦੇ ਮਾਮਲੇ 'ਚ ਗਲੋਬਲ ਲੀਡਰ ਨਹੀਂ ਰਿਹਾ ਹੈ ਅਤੇ ਨਾ ਹੀ ਇਹ ਰੂਸ ਅਤੇ ਸਾਊਦੀ ਅਰਬ ਤੋਂ ਵੀ ਅੱਗੇ ਨਹੀਂ ਰਿਹਾ ਹੈ। ਇਕ ਰਿਪੋਰਟ ਮੁਤਾਬਕ ਰਿਸਰਚ ਕੰਪਨੀ ਰਾਇਸਟੈਡ ਐਨਰਜੀ ਨੇ ਆਪਣੀ ਇਕ ਰਿਪੋਰਟ ਦੇ ਜ਼ਰੀਏ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ 'ਚ ਸ਼ੇਲ ਤੋਂ ਤੇਲ ਦਾ ਉਤਪਾਦਨ ਵਧ ਰਿਹਾ ਹੈ, ਜਿਸ ਨਾਲ ਇਹ ਕੱਚੇ ਤੇਲ ਦੇ ਉਤਪਾਦਨ ਦੇ ਮਾਮਲੇ 'ਚ ਰੂਸ ਅਤੇ ਸਾਊਦੀ ਅਰਬ ਨੂੰ ਪਿੱਛੇ ਛੱਡ ਸਕਦਾ ਹੈ। 
ਰਾਇਸਟੈਡ ਦੀ ਉਪ ਪ੍ਰਮੁੱਖ ਨਾਦਿਆ ਮਾਰਟਿਨ ਨੇ ਕਿਹਾ, ''ਅਮਰੀਕੀ ਸ਼ੇਲ ਮਸ਼ੀਨ ਕਾਰਨ ਬਜ਼ਾਰ ਬਿਲਕੁਲ ਬਦਲ ਚੁੱਕਿਆ ਹੈ।'' ਰਿਪੋਰਟ ਮੁਤਾਬਕ ਸ਼ੇਲ ਨਾਲ ਤੇਲ ਉਤਪਾਦਨ ਦੇ ਚੱਲਦੇ ਵਿਦੇਸ਼ਾਂ ਤੋਂ ਤੇਲ ਆਯਾਤ 'ਤੇ ਅਮਰੀਕਾ ਦੀ ਨਿਭਰਤਾ ਘੱਟ ਹੋਈ ਹੈ। ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ 'ਚ ਬੀਤੇ ਦਿਨੀਂ ਗਿਰਾਵਟ ਦਰਜ ਕੀਤੀ ਗਈ ਜਦਕਿ 100 ਡਾਲਰ ਪ੍ਰਤੀ ਬੈਰਲ ਵਿਕਣ ਵਾਲਾ ਤੇਲ 26 ਡਾਲਰ ਪ੍ਰਤੀ ਬੈਰਲ ਹੋ ਗਿਆ ਸੀ। 
ਉਥੇ ਦੂਜੇ ਪਾਸੇ ਅਮਰੀਕਾ ਦੀ ਚੋਣ ਪ੍ਰਣਾਲੀ ਨੂੰ ਇਕ ਵਾਰ ਫਿਰ ਤੋਂ ਗਲਤ ਕਰਾਰ ਦਿੰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਦੇ ਦੌਰਾਨ ਵੋਟਰਾਂ ਦੀ ਪਛਾਣ ਦੀ ਵਿਵਸਥਾ 'ਤੇ ਵੀਰਵਾਰ ਨੂੰ ਜ਼ੋਰ ਦਿੱਤਾ। ਟਰੰਪ ਨੇ ਚੋਣ ਦਖਲਅੰਦਾਜ਼ੀ ਦੇ ਅਧਿਐਨ ਲਈ ਗਠਨ ਵਿਵਾਦਤ ਕਮੇਟੀ ਨੂੰ ਖਤਮ ਕਰਨ ਦੇ ਆਦੇਸ਼ 'ਤੇ ਹਸਤਾਖਰ ਕਰਨ ਤੋਂ ਬਾਅਦ ਇਕ ਦਿਨ ਬਾਅਦ ਇਸ ਵਿਸ਼ੇ 'ਚ ਟਵੀਟ ਕੀਤਾ। ਟਰੰਪ ਨੇ ਕਿਹਾ, 'ਅਮਰੀਕੀ ਹੋਣ ਦੇ ਨਾਤੇ ਤੁਹਾਨੂੰ ਲਗਭਗ ਹਰ ਕੰਮ ਲਈ ਪਛਾਣ ਦੀ ਜ਼ਰੂਰਤ ਹੁੰਦੀ ਹੈ, ਕੁਝ ਮੌਕਿਆਂ 'ਤੇ ਬਹੁਤ ਮਜ਼ਬੂਤ ਅਤੇ ਸਟੀਕ ਰੂਪ ਨਾਲ। ਸਿਰਫ ਦੇਸ਼ ਨੂੰ ਚਲਾਉਣ ਵਾਲੇ ਲੋਕਾਂ ਨੂੰ ਚੁਣਨ ਲਈ ਵੋਟ ਦੇਣ ਜਿਹੀਆਂ ਚੀਜ਼ਾਂ ਨੂੰ ਛੱਡ ਕੇ।' 


Related News