ਮਿਊਜ਼ਿਕ ’ਤੇ ਚੱਲਦਾ ਹੈ ਇਹ ਵਾਟਰ ਫੀਚਰ, ਐਕਸਪੋ ’ਚ ਇਕੱਠੀ ਹੋ ਰਹੀ ਭੀੜ (ਤਸਵੀਰਾਂ)

03/12/2022 8:39:06 PM

ਦੁਬਈ-ਐਕਸਪੋ 2020 ਦੁਬਈ ਯੂ. ਏ. ਈ. ਦਾ ਇਹ ਆਖਰੀ ਮਹੀਨਾ ਹੈ। 31 ਮਾਰਚ ਨੂੰ ਖ਼ਤਮ ਹੋਣ ਜਾ ਰਹੇ ਐਕਸਪੋ 2020 ਦੁਬਈ ’ਚ ਦੁਨੀਆ ਭਰ ਤੋਂ ਲੋਕ ਇਕੱਠੇ ਹੋ ਰਹੇ ਹਨ। 192 ਦੇਸ਼ਾਂ ਦੇ ਪੈਵੇਲੀਅਨ ਇਥੇ ਬਣੇ ਹਨ ਅਤੇ ਬਹੁਤ ਕੁਝ ਅਜਿਹਾ ਹੈ, ਜੋ ਅਣਦੇਖਿਆ ਅਤੇ ਅਣਸੁਣਿਆ ਹੈ। ਇਹ ਗੱਲ ਹੋ ਰਹੀ ਹੈ ਆਪਰਚਿਊਨਿਟੀ, ਸਸਟੇਨੇਬਿਲਿਟੀ ਅਤੇ ਮੋਬਿਲਿਟੀ ਦੀ। ਐਕਸਪੋ ਦੀ ਥੀਮ ਹੈ ‘ਕੁਨੈਕਟਿੰਗ ਮਾਈਂਡਸ, ਕ੍ਰਿਏਟਿੰਗ ਦਿ ਫਿਊਚਰ’ ਭਾਵ ਕਿ ਦੁਨੀਆ ਭਰ ਦੇ ਕ੍ਰਿਏਟੀਵ ਮਾਈਂਡਸ ਇਥੇ ਇਕੱਠੇ ਹੋਏ ਹਨ ਅਤੇ ਇਕ ਬਿਹਤਰ ਭਵਿੱਖ ਨੂੰ ਬਣਾ ਰਹੇ ਹਨ।

PunjabKesari

PunjabKesari

ਇਹ ਵੀ ਪੜ੍ਹੋ : ਰਾਸ਼ਟਰਮੰਡਲ ਦਿਵਸ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਵੇਗੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II

ਦੱਸ ਦੇਈਏ ਕਿ ਇਨ੍ਹਾਂ ਸਾਰਿਆਂ ਤੋਂ ਇਲਾਵਾ ਐਕਸਪੋ ’ਚ ਹੋਰ ਵੀ ਬਹੁਤ ਕੁਝ ਅਜਿਹਾ ਹੈ, ਜੋ ਕਾਬਿਲ-ਏ-ਤਾਰੀਫ਼ ਹੈ, ਜਿਵੇਂ ਕਿ ਵਾਟਰ ਫੀਚਰ, ਜੋ ਮਿਊਜ਼ਿਕ ’ਤੇ ਚੱਲਦਾ ਹੈ। ਤੁਸੀਂ ਇਸ ਨੂੰ ਇਕ ਜਾਦੂਈ ਵਾਟਰਫਾਲ ਵੀ ਕਹਿ ਸਕਦੇ ਹੋ। ਇਸ ’ਚ ਪਾਣੀ ਉਪਰ ਤੋਂ ਹੇਠਾਂ ਤੱਕ ਡਿੱਗਦਾ ਹੈ ਅਤੇ ਤੁਹਾਡੇ ਪੈਰਾਂ ਤੱਕ ਪਹੁੰਚਣ ਤੋਂ ਪਹਿਲਾਂ ਗਾਇਬ ਹੋ ਜਾਂਦਾ ਹੈ। ਦਰਅਸਲ, 360 ਡਿਗਰੀ ਦੀ ਇਕ ਸਟੋਨ ਦੀ ਕੰਧ ਬਣਾਈ ਗਈ ਹੈ, ਇਸ ਕੰਧ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਤੁਸੀਂ ਇਸ ’ਤੇ ਖੜ੍ਹੇ ਹੋ ਸਕਦੇ ਹੋ। ਜਿਵੇਂ ਹੀ ਮਿਊਜ਼ਿਕ ਚੱਲਦਾ ਹੈ ਤਾਂ ਉਪਰੋਂ ਪਾਣੀ ਹੇਠਾਂ ਡਿੱਗਦਾ ਹੈ।

PunjabKesari

PunjabKesari

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਨੂੰ ਪੱਛਮੀ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

ਮਿਊਜ਼ਿਕ ਦੇ ਨਾਲ-ਨਾਲ ਪਾਣੀ ਦੇ ਹੇਠਾਂ ਡਿੱਗਣ ਦੀ ਰਫ਼ਤਾਰ ਵੀ ਵਧਦੀ ਅਤੇ ਘੱਟ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਟਰ ਫੀਚਰ ਦੇ ਨਾਲ ਜੋ ਮਿਊਜ਼ਿਕ ਚੱਲਦਾ ਹੈ, ਉਸ ਨੂੰ ਰਾਮੇਨ ਜਾਵੜੀ ਨੇ ਡਿਜ਼ਾਈਨ ਕੀਤਾ ਹੈ। ਰਾਮੇਨ ਉਹੀ ਮਿਊਜ਼ਿਕ ਕੰਪੋਜ਼ਰ ਹਨ, ਜਿਨ੍ਹਾਂ ਨੇ 'ਗੇਮਸ ਆਫ਼ ਥ੍ਰੋਨਸ' ਦਾ ਮਿਊਜ਼ਿਕ ਕੰਪੋਜ਼ ਕੀਤਾ ਸੀ। ਇਸ ਵਾਟਰ ਫੀਚਰ ਨੂੰ ਉਸ ਟੀਮ ਨੇ ਡਿਜ਼ਾਈਨ ਕੀਤਾ ਸੀ, ਜਿਸ ਨੇ ਬੁਰਜ ਖਲੀਫ਼ਾ ਦੇ ਵਾਟਰ ਫਾਊਂਟੇਨ ਨੂੰ ਡਿਜ਼ਾਈਨ ਕੀਤਾ ਹੈ। ਜੇਕਰ ਤੁਹਾਨੂੰ ਐਕਸਪੋ 2020 ਦੁਬਈ ’ਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਤੁਹਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ।

PunjabKesari

PunjabKesari

ਇਹ ਵੀ ਪੜ੍ਹੋ : ਰੂਸੀ ਫੌਜ ਕੀਵ ਵੱਲ ਵਧੀ, ਯੂਕ੍ਰੇਨ 'ਚ ਹੁਣ ਤੱਕ ਦਾਗੀਆਂ 810 ਮਿਜ਼ਾਈਲਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News