ਹੈਰਾਨੀਜਨਕ! 393 ਫੁੱਟ ਉਚਾਈ 'ਤੇ ਚੱਟਾਨ ਦੇ ਕਿਨਾਰੇ ਬਣਿਆ 'ਸਟੋਰ', ਰੱਸੀ ਨਾਲ ਪਹੁੰਚਦੇ ਹਨ ਗਾਹਕ
Wednesday, Aug 16, 2023 - 10:59 AM (IST)
ਇੰਟਰਨੈਸ਼ਨਲ ਡੈਸਕ- ਚੀਨ 'ਚ ਇਕ ਸਟੋਰ ਆਪਣੀ ਅਨੋਖੀ ਲੋਕੇਸ਼ਨ ਕਾਰਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਸੁਵਿਧਾ ਸਟੋਰ ਵਿੱਚ ਅਜਿਹਾ ਖਾਸ ਕੀ ਹੈ? ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਇਕ ਚੱਟਾਨ ਦੇ ਕਿਨਾਰੇ 'ਤੇ ਲਗਭਗ 393 ਫੁੱਟ ਦੀ ਉਚਾਈ 'ਤੇ ਹਵਾ ਵਿਚ ਲਟਕਿਆ ਹੋਇਆ ਹੈ।
393 ਫੁੱਟ ਦੀ ਉਚਾਈ 'ਤੇ ਸਿਰਫ Refreshment ਉਪਲਬਧ
ਚੀਨ ਦੇ ਹੁਨਾਨ ਪ੍ਰਾਂਤ ਵਿੱਚ ਜ਼ਿਨਯੁਜ਼ਾਈ ਨੈਸ਼ਨਲ ਜੀਓਲਾਜੀਕਲ ਪਾਰਕ ਵਿੱਚ ਇੱਕ ਚੱਟਾਨ ਦੇ ਕਿਨਾਰੇ ਇੱਕ ਲੱਕੜ ਦੀ ਛੋਟੀ ਜਿਹੀ ਗੰਢ ਲਟਕਦੀ ਹੈ। ਇਸਨੂੰ ਦੁਨੀਆ ਵਿੱਚ "ਸਭ ਤੋਂ ਅਸੁਵਿਧਾਜਨਕ" ਸੁਵਿਧਾ ਸਟੋਰ ਕਿਹਾ ਗਿਆ ਹੈ। ਇਨਸਾਈਡਰ ਦੀ ਰਿਪੋਰਟ ਅਨੁਸਾਰ ਇਹ ਪਰਬਤਾਰੋਹੀਆਂ ਨੂੰ ਰਿਫਰੈਸ਼ਮੈਂਟ (refreshment) ਵੇਚਦਾ ਹੈ, ਜਿਨ੍ਹਾਂ ਨੂੰ ਚੜ੍ਹਾਈ ਦੇ ਵਿਚਕਾਰ ਇੱਕ ਬ੍ਰੇਕ ਦੀ ਲੋੜ ਹੁੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸਿੰਗਾਪੁੁੁਰ 'ਚ ਭਾਰਤੀ ਮੂਲ ਦਾ SIA ਪ੍ਰਬੰਧਕ ਸਨਮਾਨਿਤ, ਬਿਮਾਰ ਡਰਾਈਵਰ ਦੀ ਬਚਾਈ ਸੀ ਜਾਨ
ਫੋਟੋ ਸਾਹਮਣੇ ਆਉਂਦੇ ਹੀ ਹੋਈ ਵਾਇਰਲ
ਇਸ ਸਟੋਰ ਦੀ ਇੱਕ ਤਸਵੀਰ ਵੀ ਹਾਲ ਹੀ ਵਿੱਚ ਟਵਿੱਟਰ 'ਤੇ @gunsnrosesgirl3 ਹੈਂਡਲ ਤੋਂ ਸ਼ੇਅਰ ਕੀਤੀ ਗਈ ਸੀ। ਜਦੋਂ ਤੋਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਇਸ ਨੇ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਪੋਸਟ ਇੱਕ ਦਿਨ ਪਹਿਲਾਂ ਸ਼ੇਅਰ ਕੀਤੀ ਗਈ ਸੀ। ਪੋਸਟ ਕੀਤੇ ਜਾਣ ਤੋਂ ਬਾਅਦ ਇਸ ਨੂੰ ਕਰੀਬ ਸੱਤ ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਸ ਨੂੰ 5 ਹਜ਼ਾਰ ਤੋਂ ਵੱਧ ਲਾਈਕਸ ਵੀ ਮਿਲ ਚੁੱਕੇ ਹਨ। ਇਸ ਸਟੋਰ 'ਤੇ ਕਈ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀਆਂ ਹਨ।
ਇੱਕ ਵਿਅਕਤੀ ਨੇ ਲਿਖਿਆ ਕਿ "ਇਹ ਕੁਝ ਪਾਗਲਪਨ ਜਿਹਾ ਅਤੇ ਅਵਿਸ਼ਵਾਸ਼ਯੋਗ ਹੈ।" ਇਕ ਹੋਰ ਨੇ ਲਿਖਿਆ ਕਿ "ਮੈਂ ਇਸ ਸਟੋਰ ਦੇ ਇੱਥੇ ਹੋਣ ਦੇ ਪਿੱਛੇ ਦੇ ਕਾਰਨ ਦੀ ਕਲਪਨਾ ਨਹੀਂ ਕਰ ਸਕਦਾ, ਪਰ ਇਹ ਹੈਰਾਨੀਜਨਕ ਹੈ।" ਤੀਜੇ ਯੂਜ਼ਰ ਨੇ ਟਿੱਪਣੀ ਕੀਤੀ ਕਿ "ਇਸੇ ਲਈ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਹਰ ਚੁਣੌਤੀ ਵਿੱਚ ਹਮੇਸ਼ਾ ਇੱਕ ਮੌਕਾ ਹੁੰਦਾ ਹੈ, ਭਾਵੇਂ ਇਹ ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ,"। ਇੱਕ ਹੋਰ ਯੂਜ਼ਰ ਨੇ ਕਿਹਾ ਕਿ "ਹਾਂ, ਪਰ ਕੀ ਤੁਸੀਂ ਖਰੀਦਦਾਰੀ 'ਤੇ ਕੋਈ loyality ਅੰਕ ਕਮਾਉਂਦੇ ਹੋ?"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।