ਟਰੰਪ ਕਾਰਨ ਅਮਰੀਕਾ ਦੇ ਇਤਿਹਾਸ ''ਚ ਪਹਿਲੀ ਵਾਰ ਹੋਵੇਗਾ ਇਹ ਪ੍ਰਦਰਸ਼ਨ

Thursday, Feb 08, 2018 - 05:23 AM (IST)

ਟਰੰਪ ਕਾਰਨ ਅਮਰੀਕਾ ਦੇ ਇਤਿਹਾਸ ''ਚ ਪਹਿਲੀ ਵਾਰ ਹੋਵੇਗਾ ਇਹ ਪ੍ਰਦਰਸ਼ਨ

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੇਂਟਾਗਨ ਨੂੰ ਆਦੇਸ਼ ਦਿੱਤਾ ਹੈ ਕਿ ਉਹ ਫੌਜ ਦੀ ਪ੍ਰਸ਼ੰਸਾ ਕਰਨ ਲਈ ਇਕ 'ਗ੍ਰੈਂਡ ਫੌਜੀ ਪਰੇਡ' ਦਾ ਆਯੋਜਨ ਕਰਨ। ਹੁਣ ਤੱਕ ਅਮਰੀਕਾ 'ਚ ਅਜਿਹਾ ਸ਼ਕਤੀ ਪ੍ਰਦਰਸ਼ਨ ਕਦੇ ਨਹੀਂ ਹੋਇਆ ਸੀ।
ਹਾਲਾਂਕਿ ਇਹ ਵੀ ਦਿਲਚਸਪ ਹੈ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਫੌਜੀ ਦੇਸ਼ ਲਈ ਇਸ ਤਰ੍ਹਾਂ ਦੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਥੋੜ੍ਹਾ ਅਜੀਬ ਜਿਹਾ ਹੈ। ਵ੍ਹਾਈਟ ਹਾਊਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਪਰੇਡ ਦੁਨੀਆ ਦੇ ਹੋਰਨਾਂ ਦੇਸ਼ਾਂ ਚੀਨ, ਫਰਾਂਸ ਅਤੇ ਭਾਰਤ ਦੇ ਵਾਂਗ ਹੀ ਦੇਸ਼ ਦੀ ਫੌਜੀ ਤਾਕਤ ਦਾ ਦੁਨੀਆ ਸਾਹਮਣੇ ਪ੍ਰਦਰਸ਼ਨ ਹੋਵੇਗਾ। ਹੁਣ ਤੱਕ ਦੀ ਪਰੰਪਰਾ ਮੁਤਾਬਕ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀਸ਼ਾਲੀ ਫੌਜੀ ਤਾਕਤ ਵਾਲਾ ਦੇਸ਼ ਆਪਣੀ ਤਾਕਤ ਦੀ ਸਿੱਧੀ ਨੁਮਾਇਸ਼ ਨਹੀਂ ਕਰਦਾ ਸੀ। ਇਹ ਸ਼ਕਤੀ ਪ੍ਰਦਰਸ਼ਨ ਕਮਾਂਡਰ-ਇਨ-ਚੀਫ ਦੇ ਤੌਰ 'ਤੇ ਟਰੰਪ ਦੀ ਭੂਮਿਕਾ ਨੂੰ ਹੋਰ ਪੁਖਤਾ ਕਰੇਗਾ।
ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਦੇ ਰੂਪ 'ਚ ਸ਼ਪਥ ਲੈਣ ਤੋਂ ਪਹਿਲਾਂ ਹੀ ਪਰੇਡ ਦੇ ਆਯੋਜਨ ਦਾ ਵਿਚਾਰ ਰੱਖਣ ਵਾਲੇ ਟਰੰਪ ਨੇ ਅਧਿਕਾਰੀਆਂ ਤੋਂ ਇਸ ਸਬੰਧ 'ਚ ਜ਼ਿਕਰ ਕੀਤਾ ਹੈ। ਹੁਣ ਖਬਰ ਹੈ ਕਿ ਅਧਿਕਾਰੀ ਪਰੇਡ ਲਈ ਸਹੀ ਸਮੇਂ ਅਤੇ ਤਰੀਕ ਦੀ ਤਲਾਸ਼ 'ਚ ਲੱਗੇ ਹੋਏ ਹਨ।
ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ, ''ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਰੋਜ਼-ਰੋਜ਼ ਆਪਣੇ ਜ਼ਿੰਦਗੀ ਨੂੰ ਖਤਰੇ 'ਚ ਪਾਉਣ ਵਾਲੀ ਅਮਰੀਕੀ ਫੌਜੀਆਂ ਦਾ ਰਾਸ਼ਟਰਪਤੀ ਟਰੰਪ ਬਹੁਤ ਸਮਰਥਨ ਕਰਦੇ ਹਨ। ਉਨ੍ਹਾਂ ਨੇ ਰੱਖਿਆ ਵਿਭਾਗ ਤੋਂ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਨੂੰ ਕਿਹਾ ਹੈ, ਜਿੱਥੇ ਸਾਰੇ ਅਮਰੀਕੀ ਉਨ੍ਹਾਂ ਪ੍ਰਤੀ ਸਨਮਾਨ ਵਿਅਕਤ ਕਰ ਸਕਣ।''


Related News