ਕੈਨੇਡਾ 'ਚ ਪੰਜਾਬੀਆਂ ਦਾ ਅਨੋਖਾ ਉਪਰਾਲਾ, ਪ੍ਰਾਇਵੇਟ ਸਕੂਲਾਂ ਨਾਲੋਂ ਵੀ ਘੱਟ ਫੀਸਾਂ 'ਤੇ ਪੜ੍ਹਦੇ ਹਨ ਬੱਚੇ (ਵੀਡੀਓ)

Monday, Apr 21, 2025 - 04:04 PM (IST)

ਕੈਨੇਡਾ 'ਚ ਪੰਜਾਬੀਆਂ ਦਾ ਅਨੋਖਾ ਉਪਰਾਲਾ, ਪ੍ਰਾਇਵੇਟ ਸਕੂਲਾਂ ਨਾਲੋਂ ਵੀ ਘੱਟ ਫੀਸਾਂ 'ਤੇ ਪੜ੍ਹਦੇ ਹਨ ਬੱਚੇ (ਵੀਡੀਓ)

ਕੈਲਗਰੀ- ਕੈਨੇੇਡਾ ਵਿਖੇ ਖਾਲਸਾ ਸਕੂਲ ਕੈਲਗਰੀ ਵਿਚ ਪੜ੍ਹਨ ਵਾਲੇ ਬੱਚੇ ਪਹਿਲੇ ਨੰਬਰ 'ਤੇ ਆਉਂਦੇ ਹਨ। ਇਸ ਬਾਰੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਜਗ ਬਾਣੀ ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਦੀ ਸੰਸਥਾ ਹੈ। ਇਸ ਸਕੂਲ ਵਿਚ 630 ਦੇ ਕਰੀਬ ਬੱਚੇ ਪੜ੍ਹਦੇ ਹਨ। 

 

ਗੁਰਜੀਤ ਸਿੰਘ ਨੇ ਅੱਗੇ ਦੱਸਿਆ ਕਿ 6ਵੀਂ ਅਤੇ 9ਵੀਂ ਦੇ ਜਿਹੜੇ ਬੋਰਡ ਦੇ ਪੇਪਰ ਹੁੰਦੇ ਹਨ ਉਸ ਦੇ ਨੰਬਰਾਂ ਦੇ ਆਧਾਰ 'ਤੇ ਬੀਸੀ ਦਾ ਫਰੇਜ਼ਰ ਇੰਸਟੀਚਿਊਟ ਰੈਂਕਿੰਗ ਤਿਆਰ ਕਰਦਾ ਹੈ। ਗੁਰਜੀਤ ਸਿੰਘ ਮੁਤਾਬਕ ਸੰਸਥਾ ਦੇ ਅਲਬਰਟਾ ਵਿਚ 848 ਸਕੂਲ ਹਨ ਅਤੇ ਸਾਨੂੰ ਦੱਸਦਿਆਂ ਇਹ ਮਾਣ ਹੋ ਰਿਹਾ ਹੈ ਕਿ ਪਿਛਲੇ ਦੋ ਸਾਲਾਂ ਤੋਂ 15ਵੇਂ ਨੰਬਰ 'ਤੇ ਹੈ। ਸਾਲ ਦੀ ਪੂਰੀ ਫੀਸ 3500 ਡਾਲਰ ਹੈ। ਜਦਕਿ ਪਹਿਲੇ ਨੰਬਰ 'ਤੇ ਆਉਣ ਵਾਲੇ ਸਕੂਲ  25000 ਤੋਂ 30000 ਸਾਲਾਨਾ ਫੀਸ ਲੈਂਦੇ ਹਨ। ਇੱਥੇ ਪੜ੍ਹਨ ਵਾਲੇ ਬੱਚੇ ਹਿਸਾਬ ਅਤੇ ਸਾਇੰਸ ਵਿਚ 100-100 ਨੰਬਰ ਵੀ ਲੈ ਰਹੇ ਹਨ। ਮਤਲਬ ਟੌਪ ਕਰ ਰਹੇ ਹਨ। ਸਕੂਲ ਵਿਚ ਬੱਚਿਆਂ ਨੂੁੰ ਜਿੱਥੇ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਉੱਥੇ ਅਲਬਰਟਾ ਐਜੁਕੇਸ਼ਨ ਪਾਠਕ੍ਰਮ ਵੀ ਪੜ੍ਹਾਇਆ ਜਾਂਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News