ਚੂਹਿਆਂ ਦੀ ਲਡ਼ਾਈ ਦੀ ਇਸ ਫੋਟੋ ਨੂੰ ਮਿਲਿਆ ਅਵਾਰਡ, ਦੋਖੇ ਹੋਰ ਤਸਵੀਰਾਂ
Thursday, Feb 13, 2020 - 08:43 PM (IST)
 
            
            ਵਾਸ਼ਿੰਗਟਨ - ਨੈਚਰਲ ਹਿਸਟਰੀ ਮਿਊਜ਼ੀਅਮ ਦੇ ਵਾਈਲਡ ਲਾਈਫ ਫੋਟੋਗ੍ਰਾਫਰ ਆਫ ਦਿ ਈਅਰ ਪ੍ਰਤੀਯੋਗਤਾ ਨੇ ਇਸ ਸਾਲ ਦੇ ਲੁਮਿਕਸ ਪੀਪਲਜ਼ ਚੁਆਇਸ ਅਵਾਰਡ (LUMIX People's Choice Award) ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਸ ਵੱਕਾਰੀ ਪ੍ਰਤੀਯੋਗਤਾ ਵਿਚ ਟਾਪ 'ਤੇ ਰਹੀ 2 ਚੂਹਿਆਂ ਦੀ ਇਕ ਤਸਵੀਰ, ਜੋ ਖਾਣ ਲਈ ਇਕ ਦੂਜੇ ਨਾਲ ਹਥੋਂਪਾਈ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਤੁਹਾਨੂੰ ਸ਼ਾਇਦ ਟਾਮ ਐਂਡ ਜੈਰੀ ਸ਼ੋਅ ਦੀ ਯਾਦ ਆ ਜਾਵੇਗੀ।

ਸਟੇਸ਼ਨ ਸਕਵੈਬਲ ਨਾਂ ਦੀ ਸਿਰਲੇਖ ਵਾਲੀ ਇਸ ਫੋਟੋ ਵਿਚ ਲੰਡਨ ਦੇ ਅੰਡਰਗ੍ਰਾਊਂਡ ਵਿਚ ਖਾਣੇ ਦੇ ਇਕ ਹਿੱਸੇ 'ਤੇ 2 ਚੂਹਿਆਂ ਨੂੰ ਲੱਡ਼ਦੇ ਹੋਏ ਦਿਖਾਇਆ ਗਿਆ ਹੈ। ਬੀ. ਬੀ. ਸੀ. ਦੀ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਇਸ ਤਸਵੀਰ ਦੇ ਜੇਤੂ ਸੈਮ ਰੋਲੇ ਚੂਹਿਆਂ ਨਾਲ ਇੰਨੇ ਜ਼ਿਆਦਾ ਪ੍ਰਭਾਵਿਤ ਸਨ ਕਿ ਉਨ੍ਹਾਂ ਨੇ ਇਸ ਵੇਲੇ ਨੂੰ ਕੈਦ ਕਰਨ ਲਈ ਇਕ ਹਫਤੇ ਦਾ ਸਮਾਂ ਉਥੇ ਅੰਡਰਗ੍ਰਾਊਂਡ ਵਿਚ ਕੱਟਿਆ। LUMIX ਪੀਪਲਸ ਚੁਆਇਸ ਅਵਾਰਡ ਜੇਤੂਆਂ ਦਾ ਫੈਸਲਾ ਲੋਕਾਂ ਦੀਆਂ ਵੋਟਾਂ ਦੇ ਜ਼ਰੀਏ ਕੀਤਾ ਗਿਆ ਸੀ। ਫੈਂਸ ਨੂੰ ਉਨ੍ਹਾਂ ਤਸਵੀਰਾਂ ਨਾਲ ਆਪਣੇ ਪਸੰਦੀਦਾ ਲਈ ਵੋਟ ਕਰਨ ਲਈ ਆਖਿਆ ਗਿਆ, ਜੋ ਅਕਤੂਬਰ ਵਿਚ ਵਾਇਲਡਲਾਈਫ ਫੋਟੋਗ੍ਰਾਫਰ ਆਫ ਦਿ ਈਅਰ-2019 ਵਿਚ ਨਹੀਂ ਜਿੱਤ ਪਾਈ ਸੀ।

LUMIX ਪੀਪਲਸ ਪੋਲ ਵਿਚ ਚੂਹਿਆਂ ਦੀ ਇਸ ਲਡ਼ਾਈ ਤੋਂ ਇਲਾਵਾ 4 ਹੋਰ ਤਸਵੀਰਾਂ ਨੂੰ ਬਹੁਤ ਪਸੰਦ ਕੀਤਾ ਗਿਆ। ਉਪ ਜੇਤੂ ਦੇ ਰੂਪ ਵਿਚ ਹਾਰੂਨ ਗੇਕੋਸਕੀ ਦੀ ਲੂਜ਼ਿੰਗ ਦਿ ਫਾਈਟ ਸ਼ਾਮਲ ਹੈ, ਜਿਸ ਵਿਚ ਬੈਂਕਾਕ ਦੇ ਸਫਾਰੀ ਵਰਲਡ ਵਿਚ ਇਕ ਆਰੰਗੁਟਾਨ ਦੇ ਪ੍ਰਦਰਸ਼ਨ ਨੂੰ ਦਿਖਾਇਆ ਹੈ। ਆਰੰਗੁਟੰਸ ਦਾ ਇਸਤੇਮਾਲ ਦਹਾਕਿਆਂ ਤੋਂ ਅਪਮਾਨਜਨਕ ਪ੍ਰਦਰਸ਼ਨ ਵਿਚ ਕੀਤਾ ਜਾਂਦਾ ਰਿਹਾ ਹੈ ਅਤੇ ਸਾਲ 2004 ਵਿਚ ਸ਼ੋਅ ਨੂੰ ਅਸਥਾਈ ਰੂਪ ਤੋਂ ਬੰਦ ਕਰ ਦਿੱਤਾ ਗਿਆ ਸੀ, ਜੋ ਅੱਜ ਵੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਲੈਬਨਾਨ ਦੇ ਇਕ ਫੋਟੋਗ੍ਰਾਫਰ ਮਿਸ਼ੇਲ ਜੋਗਜੋਗੀ ਦੇ ਮੈਚਿੰਗ ਆਊਟਫਿੱਟਸ ਵਾਲੀ ਤਸਵੀਰ ਨੂੰ ਵੀ ਲੋਕਾਂ ਨੇ ਖੂਬ ਤਰੀਫ ਕੀਤੀ। ਇਸ ਵਿਚ ਇਕ ਮਾਂ ਅਤੇ ਜੈਗੁਆਰ ਨੂੰ ਆਪਣੇ ਹੀ ਜਿਵੇਂ ਰੰਗ ਵਾਲੇ ਐਨਾਕੋਂਡਾ ਫਡ਼ੇ ਹੋਏ ਦਿਖਾਇਆ ਗਿਆ ਹੈ। ਤਸਵੀਰ ਨੂੰ ਬ੍ਰਾਜ਼ੀਲ ਦੇ ਪੈਂਟਾਨਲ ਵਿਚ ਕੈਦ ਕੀਤਾ ਗਿਆ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            