ਇਹ ਨਵਾਂ ਯੰਤਰ ਦੱਸੇਗਾ ਕੋਈ ਵੀ ਮਹਾਮਾਰੀ ਕੁਦਰਤੀ ਹੈ ਜਾਂ ਮਨੁੱਖ ਨਿਰਮਿਤ

Saturday, Mar 28, 2020 - 02:54 AM (IST)

ਇਹ ਨਵਾਂ ਯੰਤਰ ਦੱਸੇਗਾ ਕੋਈ ਵੀ ਮਹਾਮਾਰੀ ਕੁਦਰਤੀ ਹੈ ਜਾਂ ਮਨੁੱਖ ਨਿਰਮਿਤ

ਮੈਲਬੋਰਨ– ਖੋਜਕਾਰਾਂ ਨੇ ਇਕ ਯੰਤਰ ਵਿਕਸਿਤ ਕੀਤਾ ਹੈ ਜੋ ਇਹ ਪਤਾ ਲਗਾਉਣ ’ਚ ਮਦਦ ਕਰ ਸਕਦਾ ਹੈ ਕਿ ਕਿਸੇ ਵੀ ਮਹਾਮਾਰੀ ਲਈ ਜ਼ਿੰਮੇਵਾਰ ਰੋਗਾਣੂ ਕੁਦਰਤੀ ਹੈ ਜਾਂ ਕਿਸੇ ਪ੍ਰਯੋਗਸ਼ਾਲਾ ’ਚ ਤਿਆਰ ਕੀਤਾ ਗਿਆ ਹੈ। ਇਸ ਖੋਜ ਰਾਹੀਂ ਕੋਵਿਡ-19 ਵਰਗੀ ਸੰਸਾਰਿਕ ਮਹਾਮਾਰੀ ਦੇ ਪ੍ਰਕੋਪ ਦੀ ਉਤਪਤੀ ਦੀ ਬਿਹਤਰ ਤਰੀਕੇ ਨਾਲ ਜਾਂਚ ਕਰਨ ’ਚ ਮਦਦ ਮਿਲੇਗੀ। ਵਿਗਿਆਨੀਆਂ ਮੁਤਾਬਕ ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਹਰੇਕ ਪ੍ਰਕੋਪ ਦੀ ਉਤਪਤੀ ਕੁਦਰਤੀ ਹੁੰਦੀ ਹੈ ਅਤੇ ਇਸ ’ਚ ਗੈਰ-ਕੁਦਰਤੀ ਉਤਪਤੀ ਲਈ ਖਤਰੇ ਦਾ ਮੁਲਾਂਕਣ ਸ਼ਾਮਲ ਨਹੀਂ ਹੁੰਦਾ।
ਨਵੇਂ ਅਧਿਐਨ ਮੁਤਾਬਕ ਖੋਜਕਾਰਾਂ ਨੇ ਮੁਲਾਂਕਣ ਯੰਤਰ ਜੀ. ਐੱਫ. ਟੀ. ਦਾ ਸੋਧਿਆ ਰੂਪ ਵਿਕਸਿਤ ਕੀਤਾ ਹੈ, ਜਿਸ ਨੂੰ ਪਹਿਲਾਂ ਦੇ ਪ੍ਰਕੋਪਾਂ ਦੇ ਅਧਿਐਨ ’ਚ ਪ੍ਰਮਾਣਿਤ ਕੀਤਾ ਜਾ ਚੁੱਕਾ ਹੈ। ਖੋਜਕਾਰਾਂ ਨੇ ਦੱਸਿਆ ਕਿ ਕੋਈ ਪ੍ਰਕੋਪ ਗੈਰ-ਕੁਦਰਤੀ ਹੈ, ਇਹ ਨਿਰਧਾਰਿਤ ਕਰਨ ਲਈ ਇਸ ਯੰਤਰ ’ਚ 11 ਮਾਪਦੰਡ ਹਨ। ਇਸ ’ਚ ਸਿਆਸੀ ਜਾਂ ਅੱਤਵਾਦੀ ਮਾਹੌਲ ਦੀ ਮੌਜੂਦਗੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਯੰਤਰ ’ਚ ਇਹ ਵੀ ਜਾਂਚ ਕੀਤੀ ਜਾਂਦੀ ਹੈ ਕਿ ਰੋਗ ਫੈਲਣ ਵਾਲਾ ਕੋਈ ਜੀਵ ਦੁਰਲੱਭ, ਅਪ੍ਰਚਲਿਤ, ਨਵਾਂ ਉਭਰਨ ਵਾਲਾ, ਪਰਿਵਰਤਿਤ ਅਤੇ ਵੱਖ-ਵੱਖ ਉਤਪਤੀਆਂ, ਜੱਦੀ ਰੂਪ ਨਾਲ ਸੋਧਿਆ ਅਤੇ ਨਕਲੀ ਜੈਵ ਟੈਕਨਾਲੋਜੀ ਦਾ ਨਤੀਜਾ ਤਾਂ ਨਹੀਂ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੇ ਰੋਗਾਣੂ ਵੱਧ ਹਮਲਾਵਰ, ਰੋਗ ਨਿਰੋਧੀ ਅਤੇ ਮੈਡੀਕਲ ਉਪਾਅ ਪ੍ਰਤੀ ਰੋਗ ਰੋਕੂ ਸਮਰੱਥਾ ਦਿਖਾਉਂਦੇ ਹਨ ਜਾਂ ਇਨ੍ਹਾਂ ਦੀ ਪਛਾਣ ਕਰਨ ਅਤੇ ਪਤਾ ਲਗਾਉਣ ’ਚ ਕਠਿਨਾਈ ਆਉਂਦੀ ਹੈ। ਇਸ ਯੰਤਰ ਦੇ ਵੇਰਵੇ ‘ਰਿਸਕ ਅੈਨਾਲਾਇਸਿਸ’ ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ’ਚ ਦਿੱਤੇ ਗਏ ਹਨ।


author

Gurdeep Singh

Content Editor

Related News