ਇਕ ਸ਼ਰਾਬ ਦੀ ਬੋਤਲ ਲਈ ਵਿਅਕਤੀ ਨੇ ਕੀਤਾ ਇਹ ਕੁਝ

Wednesday, Jan 17, 2018 - 05:28 AM (IST)

ਮਾਸਕੋ — ਸ਼ਰਾਬ ਪੀਣ ਦੀ ਆਦਤ ਦੇ ਬਾਰੇ 'ਚ ਤਾਂ ਅਸੀਂ ਸਾਰੇ ਜਾਣਦੇ ਹਾਂ, ਪਰ ਇਕ ਸ਼ਰਾਬ ਦੀ ਬੋਤਲ ਲਈ ਦੁਕਾਨ 'ਚ ਟੈਂਕ ਵਾੜ ਦੇਣ ਦੇ ਬਾਰੇ 'ਚ ਕਦੇ ਸੁਣਿਆ ਨਹੀਂ ਹੋਵੇਗਾ। ਇਕ ਅਜਿਹੀ ਹੀ ਘਟਨਾ ਰੂਸ 'ਚ ਵਾਪਰੀ। ਨਸ਼ੇ 'ਚ ਟਲੀ ਵਿਅਕਤੀ ਆਰਮੀ ਸਕੂਲ 'ਤੋਂ ਟੈਂਰ ਚੋਰੀ ਕਰ ਸੁਪਰ ਮਾਰਕਿਟ 'ਚ ਐਂਟਰ ਹੋ ਗਿਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਇਕ ਦੁਕਾਨ 'ਚੋਂ ਸ਼ਰਾਬ ਦੀ ਬੋਤਲ ਚੋਰੀ ਕੀਤੀ ਸੀ। ਉਸ ਦੇ ਇਸ ਕਾਰਨਾਮੇ ਨਾਲ ਇਕ ਕਾਰ ਅਤੇ ਦੁਕਾਨ ਨੂੰ ਨੁਕਸਾਨੀ ਗਈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਇਹ ਘਟਨਾ 10 ਜਨਵਰੀ ਨੂੰ ਵਾਪਰੀ। ਸਥਾਨਕ ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੈ। ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਨਸ਼ੇ 'ਚ ਟਲੀ ਵਿਅਕਤੀ ਇਕ ਆਰਮੀ ਸਕੂਲ 'ਚੋਂ ਟੈਂਕ ਚੋਰੀ ਕਰ ਇੰਨੀ ਦੂਰ ਤੱਕ ਭੱਜਣ ਤੱਕ ਕਿਵੇਂ ਸਫਲ ਹੋ ਗਿਆ। 

PunjabKesari


ਜਾਣਕਾਰੀ ਮੁਤਾਬਕ ਇਗ ਘਟਨਾ ਉੱਤਰ-ਪੱਛਮੀ ਰੂਸ ਦਾ ਹੈ। ਦੋਸ਼ੀ ਮੁਰਮੰਸਕ ਇਲਾਕੇ ਦੇ ਅਪਟੀਟ ਸ਼ਹਿਰ 'ਚ ਸਥਿਤ ਇਕ ਆਰਮੀ ਡਰਾਈਵਿੰਗ ਸਕੂਲ 'ਚੋਂ ਟੈਂਕ ਚੋਰੀ ਕਰ ਫਰਾਰ ਹੋ ਗਿਆ ਸੀ। ਇਸ ਸਕੂਲ 'ਚ ਫੌਜੀਆਂ ਨੂੰ ਟੈਂਕ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੁਪਰ ਮਾਰਕਿਟ 'ਚ ਟੈਂਕ ਵਾੜ ਦੇਣ ਤੋਂ ਬਾਅਦ ਉਹ ਉਸ ਦੇ ਉਪਰ ਚੱੜ ਗਿਆ ਸੀ। ਜਲਦੀ 'ਚ ਪੁਲਸ  ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ।

PunjabKesari

ਮੁਰਮੰਸਕ ਇਲਾਕੇ ਦੀ ਆਬਾਦੀ ਕਰੀਬ 3 ਲੱਖ ਦੀ ਹੈ। ਇਸ ਖੇਤਰ 'ਚ ਪਿਛਲੇ ਕਈ ਦਿਨਾਂ ਕੜਾਕੇ ਦੀ ਠੰਡ ਪੈ ਰਹੀ ਹੈ। ਅਜਿਹੇ 'ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਰੂਸ ਦਾ ਇਹ ਖੇਤਰ ਸੈਲਾਨੀਆਂ ਵਿਚਾਲੇ ਬੇਹੱਦ ਮਸ਼ਹੂਰ ਹੈ। ਜ਼ਿਕਰਯੋਗ ਹੈ ਕਿ ਇਲਾਕੇ 'ਚ ਜ਼ਿਆਦਾ ਠੰਢ ਪੈਣ ਕਾਰਨ ਸ਼ਰਾਬ ਪੀਣਾ ਇਥੇ ਆਮ ਹੈ। ਦਸੰਬਰ ਤੋਂ ਮਾਰਚ ਤਾਂ ਇਸ ਖੇਤਰ 'ਚ ਠੰਢ ਕੁਝ ਜ਼ਿਆਦਾ ਹੀ ਪੈਦੀ ਹੈ। ਇਥੋਂ ਦਾ ਤਾਪਮਾਨ ਮਨਫੀ 'ਚ ਚੱਲ ਜਾਂਦਾ ਹੈ।

PunjabKesari


Related News